- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਓਜ਼ਿਲ ਵੱਲੋਂ ਜਰਮਨੀ ਫੁਟਬਾਲ ਟੀਮ ਛੱਡਣ ਦਾ ਫ਼ੈਸਲਾ
ਬਰਲਿਨ – ਤੁਰਕੀ ਦੇ ਰਾਸ਼ਟਰਪਤੀ ਰਾਈਸਿਪ ਤਈਅਪ ਅਰਦੋਗਨ ਨਾਲ ਤਸਵੀਰ ਖਿਚਵਾਉਣ ਨੂੰ ਲੈ ਕੇ ਹੋ ਰਹੀ ਆਲੋਚਨਾ ਮਗਰੋਂ ਮੇਸੁਤ ਓਜ਼ਿਲ ਨੇ ਜਰਮਨੀ ਦੀ ਕੌਮੀ ਫੁਟਬਾਲ ਟੀਮ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਟਵਿੱਟਰ ’ਤੇ ਲਗਾਤਾਰ ਬਿਆਨ ਵਿੱਚ ਆਰਸੇਨਲ ਦੇ ਇਸ ਸਟਾਰ ਨੇ ਕੌਮਾਂਤਰੀ ਫੁਟਬਾਲ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਸ ਨੇ ਜਰਮਨ ਫੁਟਬਾਲ ਸੰਘ, ਉਸ ਦੇ ਪ੍ਰਧਾਨ, ਪ੍ਰਸ਼ੰਸਕਾਂ ਅਤੇ ਮੀਡੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਤੁਰਕੀ ਮੂਲ ਦੇ ਲੋਕਾਂ ਨੂੰ ਉਨ੍ਹਾਂ ਦੇ ਵਿਵਹਾਰ ਵਿੱਚ ਦੋਹਰੇ ਮਿਆਰ ਅਤੇ ਨਸਲਪ੍ਰਸਤੀ ਦੀ ਬੂ ਆਉਂਦੀ ਹੈ। ਅਰਦੋਗਨ, ਓਜ਼ਿਲ ਅਤੇ ਮੈਨਚੈਸਟਰ ਯੂਨਾਈਟਿਡਕੇ ਇਕੇ ਗੁੰਦੋਗਨ ਦੀ ਦੋ ਮਹੀਨੇ ਪਹਿਲਾਂ ਲੰਡਨ ਵਿੱਚ ਹੋਈ ਮੁਲਾਕਾਤ ਮਗਰੋਂ ਤਸਵੀਰ ਵਾਇਰਲ ਹੋਈ ਸੀ, ਜਿਸ ਕਾਰਨ ਜਰਮਨੀ ਵਿੱਚ ਹੋ-ਹੱਲਾ ਮੱਚ ਗਿਆ ਸੀ। ਜਰਮਨੀ ਦੇ ਕੁੱਝ ਸਿਆਸਤਦਾਨਾਂ ਨੇ ਓਜ਼ਿਲ ਅਤੇ ਗੁੰਦੋਗਨ ਦੀ ਜਰਮਨੀ ਪ੍ਰਤੀ ਵਫ਼ਾਦਾਰੀ ’ਤੇ ਸ਼ੱਕ ਪ੍ਰਗਟਾਇਆ ਸੀ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਵਿਸ਼ਵ ਕੱਪ ਲਈ ਇਸ ਨੂੰ ਟੀਮ ਵਿੱਚ ਨਹੀਂ ਲੈਣਾ ਚਾਹੀਦਾ। ਓਜ਼ਿਲ ਨੇ ਕਿਹਾ, ‘‘ਇਸ ਫੋਟੋ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਸੀ। ਮੈਂ ਆਪਣੇ ਪਰਿਵਾਰ ਦੇ ਦੇਸ਼ ਦੇ ਚੋਟੀ ਦੇ ਆਗੂ ਪ੍ਰਤੀ ਸਨਮਾਨ ਪ੍ਰਗਟ ਕਰ ਰਿਹਾ ਸੀ।’’


