- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੋਰਾਂਟੋ ਮਾਸਟਰਜ਼: ਰਾਫੇਲ ਨਡਾਲ ਆਖਰੀ ਚਾਰਾਂ ’ਚ ਸ਼ੁਮਾਰ
ਟੋਰਾਂਟੋ – ਰਾਫੇਲ ਨਡਾਲ ਨੇ ਸੁਸਤ ਸ਼ੁਰੂਆਤ ਤੋਂ ਉੱਭਰਦਿਆਂ ਮਾਰਿਨ ਸਿਲੀਚ ਨੂੰ 2-6, 6-4, 6-4 ਨਾਲ ਹਰਾ ਕੇ ਏਟੀਪੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਦੁਨੀਆਂ ਦੇ ਨੰਬਰ ਇੱਕ ਖਿਡਾਰੀ ਦਾ ਸਾਹਮਣਾ ਹੁਣ ਰੂਸ ਦੇ ਕਾਰੇਨ ਖਾਚਾਨੋਵ ਨਾਲ ਹੋਵੇਗਾ ਜਿਸ ਨੇ ਰੌਬਿਨ ਹਾਸੇ ਨੂੰ 6-3, 6-1 ਨਾਲ ਹਰਾਇਆ। ਨਡਾਲ ਆਖਰੀ ਵਾਰ ਇੱਥੇ 2013 ’ਚ ਇੱਥੇ ਖਿਤਾਬ ਜਿੱਤਿਆ ਸੀ। ਇੱਕ ਵੱਖਰੇ ਕੁਆਰਟਰ ਫਾਈਨਲ ’ਚ ਗ਼ੈਰ ਦਰਜਾ 19 ਸਾਲਾ ਯੂਨਾਨੀ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੀਆਂ ਸ਼ਾਨਦਾਰ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਅਲੈਕਜ਼ਾਂਦਰ ਜ਼ਵੇਰੇਵ ਨੂੰ ਵੀ ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ ’ਚ ਆਪਣਾ ਸ਼ਿਕਾਰ ਬਣਾ ਲਿਆ। ਸਾਬਕਾ ਚੈਂਪੀਅਨ ਜਰਮਨੀ ਦੇ ਜ਼ਵੇਰੇਵ ਤੋਂ ਵਾਸ਼ਿੰਗਟਨ ਓਪਨ ’ਚ ਹਾਰ ਚੁੱਕੇ ਸਟੇਫਾਨੋਸ ਨੇ ਆਪਣਾ ਪਿਛਲਾ ਬਦਲਾ ਲੈਂਦਿਆਂ 3-6, 7-6, 6-4 ਨਾਲ ਜਿੱਤ ਆਪਣੇ ਨਾਂ ਕੀਤੀ ਤੇ ਪੁਰਸ਼ ਸਿੰਗਲ ਦੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ। ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਪਿਛਲੇ ਗੇੜ ’ਚ ਹਰਾ ਕੇ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੇ ਸਟੇਫਾਨੋਸ ਨੂੰ ਹਾਲਾਂਕਿ ਜਰਮਨ ਖਿਡਾਰੀ ਨੇ ਸਖਤ ਚੁਣੌਤੀ ਦਿੱਤੀ, ਪਰ ਬਾਵਜੂਦ ਇਸ ਦੇ ਸਟੇਫਾਨੋਸ ਨੇ ਜਿੱਤ ਦਰਜ ਕਰ ਲਈ। ਸਟੇਫਾਨੋਸ ਨੂੰ ਹੁਣ ਫਾਈਨਲ ’ਚ ਪਹੁੰਚਣ ਲਈ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨਾਲ ਮੈਚ ਖੇਡਣਾ ਪਵੇਗਾ ਜਿਸ ਨੇ ਇੱਕ ਵੱਖਰੇ ਸੈਮੀ ਫਾਈਨਲ ’ਚ ਬੁਲਗਾਰੀਆ ਦੇ ਗ੍ਰੇਗੋਦ ਦਿਮਿੱਤ੍ਰੋਵ ਨੂੰ 6-2, 6-2 ਨਾਲ ਹਰਾਇਆ।


