ਦੂਜੇ ਟੈਸਟ ‘ ਚ ਵੀ ਬੁਮਰਾਹ ਦਾ ਖੇਡਣਾ ਸ਼ੱਕੀ, ਭਾਰਤ ਦੀ ਵਧੀ ਚਿੰਤਾ

ਲੰਡਨ – ਐਜਬੈਸਟਨ ਟੈਸਟ ਗੁਆਉਣ ਦੇ ਬਾਅਦ ਭਾਰਤੀ ਟੀਮ ਦੇ ਕੋਲ ਵਾਪਸੀ ਦਾ ਮੌਕਾ ਹੈ। ਪੰਜ ਟੈਸਟਾਂ ਦੀ ਸੀਰੀਜ਼ ਦਾ ਦੂਜਾ ਮੈਚ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਸ ਗ੍ਰਾਊਂਡ ‘ਚ ਵੀਰਵਾਰ ਤੋਂ ਖੇਡਿਆ ਜਾਵੇਗਾ। ਅੱਗਲੇ ਟੈਸਟ ‘ਚ ਪਲੇਈਂਗ ਇਲੈਵਨ ਦੇ ਲਈ ਟੀਮ ਮੈਨੇਜਮੈਂਟ ਡੂੰਗੀ ਚਿੰਤਾ ‘ਚ ਹੈ। ਸੂਤਰਾਂ ਮੁਤਾਬਕ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 100 ਫੀਸਦੀ ਫਿਟਨੈਸ ਹਾਸਲ ਕਰਨ ਦੇ ਲਈ ਹੋਰ ਜ਼ਿਆਦਾ ਸਮਾਂ ਚਾਹੀਦਾ ਹੈ। ਉਸ ਦਾ ਦੂਜਾ ਟੈਸਟ ਖੇਡਣਾ ਮੁਸ਼ਕਲ ਹੈ। ਅੰਗੂਠੇ ਦੀ ਸੱਟ ਦੇ ਕਾਰਨ ਬੁਮਰਾਹ ਨੂੰ ਇੰਗਲੈਂਡ ਖਿਲਾਫ ਮੌਜੂਦਾ ਸੀਰੀਜ਼ ਦੇ ਪਹਿਲੇ ਟੈਸਟ ‘ਚ ਜਗ੍ਹਾ ਨਹੀਂ ਮਿਲੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਦੂਜੇ ਟੈਸਟ ਦੇ ਲਈ ਉਪਲੱਬਧ ਰਹਿਣਗੇ ਭਾਰਤ ਦੇ ਇੰਗਲੈਂਡ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਆਇਰਲੈਂਡ ਖਿਲਾਫ ਪਹਿਲੇ ਟੀ-20 ਮੈਚ ਦੀ ਆਖਰੀ ਗੇਂਦ ‘ਤੇ ਰਿਟਰਨ ਕੈਚ ਲੈਣ ਦੀ ਕੋਸ਼ਿਸ਼ ‘ਚ ਬੁਮਰਾਹ ਦਾ ਅੰਗੂਠਾ ਜ਼ਖਮੀ ਹੋ ਗਿਆ ਸੀ। ਇਸ ਦੇ ਬਾਅਦ ਉਹ ਇੰਗਲੈਂਡ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਨਹੀਂ ਖੇਡ ਸਕਿਆ ਸੀ। ਉਸ ਦੀ ਜਗ੍ਹਾ ਸ਼ਾਰਦੁਲ ਠਾਕੁਰ ਅਤੇ ਦੀਪਕ ਚਾਹਰ ਨੂੰ ਸ਼ਾਮਲ ਕੀਤਾ ਗਿਆ ਸੀ। ਭੁਵਨੇਸ਼ਵਰ ਕੁਮਾਰ ਸੀਰੀਜ਼ ਦੇ ਸ਼ੁਰੂਆਤੀ ਤਿਨ ਟੈਸਟ ਮੈਚਾਂ ਵਿਚੋਂ ਪਹਿਲਾਂ ਹੀ ਬਾਹਰ ਹੈ। ਦੂਜੇ ਪਾਸੇ ਬੁਮਰਾਹ ਆਪਣੀ ਸੱਟ ਤੋਂ ਉੱਬਰ ਨਹੀਂ ਸਕਿਆ ਹੈ। ਹੁਣ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ‘ਤੇ ਸੀਰੀਜ਼ ਨੂੰ ਬਰਾਬਰੀ ‘ਤੇ ਲਿਆਉਣ ਦੀ ਜ਼ਿੰਮੇਵਾਰੀ ਹੈ।

VIA PUNJAB