- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਾਸਾ ਨੇ ਸੂਰਜ ‘ਤੇ ਦੁਨੀਆ ਦੇ ਪਹਿਲੇ ਮਿਸ਼ਨ ਨੂੰ ਭੇਜਣ ਦੀ ਖਿੱਚੀ ਤਿਆਰੀ
ਵਾਸ਼ਿੰਗਟਨ – ਪੁਲਾੜ ਏਜੰਸੀ ਨਾਸਾ ਆਪਣੇ ਪਹਿਲੇ ਮਿਸ਼ਨ ਨੂੰ ਸੂਰਜ ਤਕ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਕ ਕਾਰ ਦੇ ਆਕਾਰ ਦੀ ਇਹ ਪੁਲਾੜ ਗੱਡੀ ਸੂਰਜ ਦੀ ਸਤ੍ਹਾ ਤੋਂ 40 ਲੱਖ ਮੀਲ ਦੀ ਦੂਰੀ ਤੋਂ ਲੰਘੇਗੀ। ਇਸ ਤੋਂ ਪਹਿਲਾਂ ਕਿਸੇ ਵੀ ਪੁਲਾੜ ਗੱਡੀ ਨੇ ਇੰਨੇ ਤਾਪ ਅਤੇ ਪ੍ਰਕਾਸ਼ ਦਾ ਸਾਹਮਣਾ ਨਹੀਂ ਕੀਤਾ ਹੈ। ਇਹ ਪੁਲਾੜ ਗੱਡੀ ਮਨੁੱਖ ਵਲੋਂ ਹੁਣ ਤਕ ਬਣਾਈ ਕਿਸੇ ਵੀ ਵਸਤੂ ਦੇ ਮੁਕਾਬਲੇ ਸੂਰਜ ਦਾ ਜ਼ਿਆਦਾ ਨੇੜੇ ਤੋਂ ਅਧਿਐਨ ਕਰੇਗੀ। ਪਾਰਕਰ ਸੋਲਰ ਪ੍ਰੋਬ 6 ਅਗਸਤ ਨੂੰ ਯੂਨਾਈਟਿਡ ਲਾਂਚ ਅਲਾਇੰਸ ਡੈਲਟਾ-4 ਹੈਵੀ ‘ਚ ਸਵਾਰ ਹੋ ਕੇ ਉਡਾਣ ਭਰੇਗਾ। ਅਮਰੀਕਾ ਵਿਚ ਨਾਸਾ ਦੇ ਗੋਡਾਰਡ ਸਪੇਸ ਲਾਈਟ ਸੈਂਟਰ ਦੇ ਹੈਲੀਓਫਿਜ਼ਿਕਸ ਸਾਇੰਸ ਡਿਵੀਜ਼ਨ ਦੇ ਸਹਿਯੋਗੀ ਡਾਇਰੈਕਟਰ ਐਲੇਕਸ ਯੰਗ ਨੇ ਕਿਹਾ, ”ਅਸੀਂ ਕਈ ਦਹਾਕਿਆਂ ਤੋਂ ਸੂਰਜ ਦਾ ਅਧਿਐਨ ਕਰ ਰਹੇ ਹਾਂ ਅਤੇ ਹੁਣ ਆਖਰਕਾਰ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿਸ ਹੱਦ ਤਕ ਸਫਲ ਹੋਏ ਹਾਂ।” ਅਸੀਂ ਆਪਣੀਆਂ ਅੱਖਾਂ ਨਾਲ ਜਿਸ ਸੂਰਜ ਨੂੰ ਦੇਖਦੇ ਹਾਂ ਉਹ ਉਸ ਤੋਂ ਕਿਤੇ ਵੱਧ ਜਟਿਲ ਹੈ। ਮਨੁੱਖ ਦੀਆਂ ਅੱਖਾਂ ਨੂੰ ਭਾਵੇਂ ਹੀ ਇਹ ਸਥਾਈ, ਨਾ ਬਦਲਦੇ ਹੋਏ ਇਕ ਗੋਲੇ ਵਾਂਗ ਨਜ਼ਰ ਆਉਂਦਾ ਹੋਵੇ ਪਰ ਸੂਰਜ ਇਕ ਗਤੀਸ਼ੀਲ ਅਤੇ ਚੁੰਬਕੀ ਢੰਗ ਨਾਲ ਸਰਗਰਮ ਸਿਤਾਰਾ ਹੈ। ਪਾਰਕਰ ਸੋਲਰ ਪ੍ਰੋਬ ਆਪਣੇ ਨਾਲ ਵੱਖ-ਵੱਖ ਯੰਤਰਾਂ ਨੂੰ ਲੈ ਕੇ ਜਾ ਰਿਹਾ ਹੈ, ਜੋ ਕਿ ਸੂਰਜ ਅਤੇ ਉਸ ਦੇ ਆਲੇ-ਦੁਆਲੇ ਜਾਂ ਸਿੱਧੇ ਰੂਪ ਨਾਲ ਅਧਿਐਨ ਕਰੇਗਾ। ਇਨ੍ਹਾਂ ਯੰਤਰਾਂ ਨਾਲ ਇਕੱਠੇ ਕੀਤੇ ਗਏ ਡਾਟਾ ਨਾਲ ਵਿਗਿਆਨੀਆਂ ਨੂੰ ਇਸ ਸਿਤਾਰੇ ਬਾਰੇ 3 ਬੁਨਿਆਦੀ ਸਵਾਲਾਂ ਦਾ ਜਵਾਬ ਦੇਣ ਵਿਚ ਮਦਦ ਮਿਲੇਗੀ।


