- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਈਰਾਨ ਸਰਕਾਰ ਨਾਲ ਨਜਿੱਠਣ ਤੋਂ ਨਹੀਂ ਡਰਦਾ ਅਮਰੀਕਾ : ਪੋਂਪਿਓ
ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਸਖਤ ਪਾਬੰਦੀਆਂ ਲਗਾ ਕੇ ਉਨ੍ਹਾਂ ਨਾਲ ”ਨਜਿੱਠਣ” ਤੋਂ ਨਹੀਂ ਡਰਦਾ। ਈਰਾਨ ਨਾਲ ਇਤਿਹਾਸਿਕ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਮਗਰੋਂ ਪੋਂਪਿਓ ਨੇ 21 ਮਈ ਨੂੰ ”ਨਵੀਂ ਰਣਨੀਤੀ” ਦਾ ਖੁਲਾਸਾ ਕੀਤਾ ਸੀ, ਜਿਸ ਦੇ ਤਹਿਤ ਈਰਾਨ ਨੂੰ ਕਈ ਸਖਤ ਮੰਗਾਂ ਮੰਨਣ ਜਾਂ ਇਤਿਹਾਸ ਵਿਚ ਸਭ ਤੋਂ ਸਖਤ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਕਿਹਾ ਗਿਆ। ਪੋਂਪਿਓ ਨੇ ਈਰਾਨ ਦੀ ਨਿਆਂਪਾਲਿਕਾ ਦੇ ਪ੍ਰਮੁੱਖ ਸਾਦਿਕ ਲਰਕਾਨੀ ਵਿਰੁੱਧ ਜਨਵਰੀ ਵਿਚ ਲਗਾਈਆਂ ਗਈਆਂ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਕੈਲੀਫੋਰਨੀਆ ਵਿਚ ਇਕ ਭਾਸ਼ਣ ਵਿਚ ਕਿਹਾ,”ਅਸੀਂ ਈਰਾਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਨਜਿੱਠਣ ਤੋਂ ਨਹੀਂ ਡਰਦੇ।” ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਅਮਰੀਕਾ ਚਾਹੁੰਦਾ ਹੈ ਕਿ ਸਾਰੇ ਦੇਸ਼ ਤੇਹਰਾਨ ‘ਤੇ ਆਰਥਿਕ ਦਬਾਅ ਵਧਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਿਆਂ 4 ਨਵੰਬਰ ਤੱਕ ਈਰਾਨ ਤੋਂ ਤੇਲ ਦੀ ਦਰਾਮਦ ਬੰਦ ਕਰ ਦੇਣ। ਟਰੰਪ ਨੇ 8 ਮਈ ਨੂੰ ਈਰਾਨ ‘ਤੇ ਉਨ੍ਹਾਂ ਪੁਰਾਣੀਆਂ ਪਾਬੰਦੀਆਂ ਨੂੰ ਦੁਬਾਰਾ ਬਹਾਲ ਕਰਨ ਦਾ ਫੈਸਲਾ ਲਿਆ, ਜਿਨ੍ਹਾਂ ਨੂੰ ਪਰਮਾਣੂ ਸਮਝੌਤੇ ਦੇ ਬਾਅਦ ਹਟਾ ਲਿਆ ਗਿਆ ਸੀ। ਸਮਝੌਤੇ ਵਿਚ ਈਰਾਨ ਨੇ ਆਪਣਾ ਪਰਮਾਣੂ ਹਥਿਆਰ ਪ੍ਰੋਗਰਾਮ ਬੰਦ ਕਰਨ ਦਾ ਫੈਸਲਾ ਲਿਆ ਸੀ। ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਈਰਾਨ ਦੇ ਵਿਸ਼ੇਸ਼ ਬਲਾਂ ਅਤੇ ਇਨਕਲਾਬੀ ਗਾਰਡਜ਼ ਦਾ ਜ਼ਿਕਰ ਕਰਦਿਆਂ ਕਿਹਾ,”ਸਰਕਾਰ ਵਿਚ ਸ਼ਾਮਲ ਨੇਤਾਵਾਂ ਨੂੰ ਆਪਣੇ ਬੁਰੇ ਫੈਸਲਿਆਂ ਲਈ ਸਖਤ ਨਤੀਜੇ ਭੁਗਤਣੇ ਪੈਣਗੇ।”
ਇਸ ਤੋਂ ਪਹਿਲਾਂ ਪੋਂਪਿਓ ਨੇ ਈਰਾਨ ਦੇ ਧਾਰਮਿਕ ਨੇਤਾਵਾਂ ਨੂੰ ”ਪਾਖੰਡੀ” ਦੱਸਿਆ, ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਧਨ ਇਕੱਠਾ ਕਰ ਕੇ ਰੱਖਿਆ ਹੈ। ਪੋਂਪਿਓ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਈਰਾਨ ਆਪਣੀ ਇਸਲਾਮਿਕ ਕ੍ਰਾਂਤੀ ਦੀ 40ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਅਮਰੀਕਾ ਉਸ ‘ਤੇ ਨਵੀਆਂ ਆਰਥਿਕ ਪਾਬੰਦੀਆਂ ਲਗਾਉਣ ਲਈ ਤਿਆਰ ਹੈ। ਰੋਨਾਲਡ ਰੀਗਨ ਪ੍ਰੈਜੀਡੈਂਸੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿਚ ਸੰਬਧੋਨ ਦੇ ਮੱਦੇਨਜ਼ਰ ਪੋਂਪਿਓ ਨੇ ਕਿਹਾ,” ਕਈ ਵਾਰ ਇੰਝ ਲੱਗਦਾ ਹੈ ਕਿ ਦੁਨੀਆ ਈਰਾਨ ਸਰਕਾਰ ਦੀ ਆਪਣੇ ਦੇਸ਼ ਵਿਚ ਤਾਨਾਸ਼ਾਹੀ ਅਤੇ ਵਿਦੇਸ਼ ਵਿਚ ਉਸ ਦੀਆਂ ਹਿੰਸਕ ਮੁਹਿੰਮਾਂ ਨੂੰ ਲੈ ਕੇ ਅਸੰਵੇਦਨਸ਼ੀਲ ਹੋ ਗਈ ਹੈ ਪਰ ਆਤਮ ਸਨਮਾਨ ਨਾਲ ਭਰਪੂਰ ਈਰਾਨੀ ਲੋਕ ਆਪਣੀ ਸਰਕਾਰ ਦੇ ਅੱਤਿਆਚਾਰਾਂ ਦੇ ਵਿਰੁੱਧ ਚੁੱਪ ਨਹੀਂ ਬੈਠਣਗੇ।


