- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨੀਰਵ ਮੋਦੀ ਦੇ ਘਪਲੇ ਖਿਲਾਫ ਈਡੀ ਦੀ ਜਵਾਬੀ ਕਾਰਵਾਈ, 637 ਕਰੋੜ ਦੇ ਖਾਤੇ ਤੇ ਜਾਇਦਾਦ ਕੀਤੀ ਅਟੈਚ
ਨਵੀਂ ਦਿੱਲੀ – ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ 637 ਕਰੋੜ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤੇ ਅਟੈਚ ਕਰ ਲਏ ਹਨ| ਇਹ ਜਾਇਦਾਦ ਨੀਰਵ ਮੋਦੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਉਤੇ ਦਰਜ ਹੈ| ਇਸ ਵਿੱਚ ਨੀਰਵ ਦੀ ਨਿਊਯਾਰਕ ਸਥਿਤ ਕਰੀਬ 216 ਕਰੋੜ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਸ਼ਾਮਲ ਹਨ| ਭਾਰਤ ਸਮੇਤ ਚਾਰ ਦੇਸ਼ਾਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ| ਜ਼ਿਕਰਯੋਗ ਹੈ ਕਿ ਨੀਰਵ ਨੇ ਹਾਂਗਕਾਂਗ, ਅਮਰੀਕਾ, ਬ੍ਰਿਟੇਨ ਅਤੇ ਸਵਿਟਜ਼ਰਲੈਂਡ ਵਿੱਚ ਕਈ ਥਾਵਾਂ ਉਤੇ ਆਪਣੇ ਨਾਂ ਉਤੇ ਜਾਇਦਾਦ ਰੱਖੀ ਹੋਈ ਹੈ| ਨੀਰਵ ਮੋਦੀ ਦੇ 5 ਵਿਦੇਸ਼ੀ ਬੈਂਕ ਖਾਤੇ ਵੀ ਅਟੈਚ ਕੀਤੇ ਗਏ ਹਨ| ਇਨ੍ਹਾਂ ਵਿੱਚ 278 ਕਰੋੜ ਰੁਪਏ ਦੀ ਰਕਮ ਜਮ੍ਹਾਂ ਹੈ| ਹਾਂਗਕਾਂਗ ਤੋਂ 22.69 ਕਰੋੜ ਰੁਪਏ ਦੀ ਡਾਇਮੰਡ ਜਿਊਲਰੀ ਵੀ ਭਾਰਤ ਲਿਆਂਦੀ ਗਈ| ਮੁੰਬਈ ਵਿੱਚ 19.5 ਕਰੋੜ ਰੁਪਏ ਦੀ ਕੀਮਤ ਦਾ ਇਕ ਫਲੈਟ ਵੀ ਅਟੈਚ ਕਰ ਲਿਆ ਗਿਆ ਹੈ|


