- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਂਡਿਆ ਤੇ ਰਾਹੁਲ ਮੁਅੱਤਲ, ਮੁੜ ਜਾਰੀ ਹੋਣਗੇ ਕਾਰਨ ਦੱਸੋ ਨੋਟਿਸ
ਨਵੀਂ ਦਿੱਲੀ – ਟੀਵੀ ਸ਼ੋਅ ਦੌਰਾਨ ਔਰਤਾਂ ਸਬੰਧੀ ਕੀਤੀਆਂ ਬੇਤੁਕੀਆਂ ਟਿੱਪਣੀਆਂ ਕਾਰਨ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਲੁਕੇਸ਼ ਰਾਹੁਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਮੁਕੰਮਲ ਹੋਣ ਤੱਕ ਦੋਵੇਂ ਖਿਡਾਰੀ ਮੁਅੱਤਲ ਰਹਿਣਗੇ। ਇਹ ਫੈਸਲਾ ਸੀਓਜ਼ ਕਮੇਟੀ ਦੀ ਮੈਂਬਰ ਡਾਇਨਾ ਇਡੁਲਜ਼ੀ ਦੀ ਸਿਫਾਰਸ਼ ਕਿ ਅਗਲੀ ਕਾਰਵਾਈ ਮੁਕੰਮਲ ਹੋਣ ਤੱਕ ਦੋਵਾਂ ਖਿਡਾਰੀਆਂ ਨੂੰ ਮੁਅੱਤਲ ਰੱਖਿਆ ਜਾਵੇ ਤੋਂ ਬਾਅਦ ਆਇਆ ਹੈ। ਇਸ ਤਰ੍ਹਾਂ ਇਹ ਸ਼ਨਿਚਰਵਾਰ ਤੋਂ ਆਸਟਰੇਲੀਆ ਵਿਰੁੱਧ ਸ਼ੁਰੂ ਹੋ ਰਹੀ ਇਕ ਰੋਜ਼ਾ ਲੜੀ ਤੋਂ ਵੀ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਬੋਰਡ ਦੇ ਸੀਓਜ਼ ਦੀ ਕਮੇਟੀ ਦੇ ਚੇਅਰਮੈਨ ਵਿਨੋਦ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਖਿਡਾਰੀ ਜਾਂਚ ਪੂਰੀ ਹੋਣ ਤੱਕ ਮੁਅੱਤਲ ਰਹਿਣਗੇ। ਪਾਂਡਿਆ ਅਤੇ ਰਾਹੁਲ ਨੇ ‘ਕੌਫੀ ਵਿਦ ਕਰਨ’ ਸ਼ੋਅ ਵਿਚ ਔਰਤਾਂ ਪ੍ਰਤੀ ਕਾਮ ਉਕਸਾਊ ਟਿੱਪਣੀਆਂ ਕੀਤੀਆਂ ਸਨ। ਬੋਰਡ ਦੇ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਤਾਜ਼ਾ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਹੁਣ ਭਾਰਤੀ ਟੀਮ ਦੇ ਪ੍ਰਬੰਧਕਾਂ ਨੇ ਫੈਸਲਾ ਲੈਣਾ ਹੈ ਕਿ ਇਨ੍ਹਾਂ ਨੂੰ ਟੀਮ ਦੇ ਨਾਲ ਰੱਖਣਾ ਹੈ ਜਾਂ ਫਿਰ ਵਾਪਿਸ ਭੇਜਣਾ ਹੈ। ਦੋਵਾਂ ਖਿਡਾਰੀਆਂ ਵਿਰੁੱਧ ਆਏ ਇਸ ਫੈਸਲੇ ਦਾ ਬੋਰਡ ਦੇ ਅੰਦਰ ਕਾਫੀ ਵਿਰੋਧ ਹੈ। ਜੇ ਦੋਵੇਂ ਖਿਡਾਰੀਆਂ ਨੂੰ ਵਾਪਿਸ ਬੁਲਾਇਆ ਜਾਂਦਾ ਹੈ ਤਾਂ ਇਨ੍ਹਾਂ ਦੀ ਥਾਂ ਰਿਸ਼ਭ ਪੰਤ ਅਤੇ ਮਨੀਸ਼ ਪਾਂਡੇ ਨੂੰ ਟੀਮ ਵਿਚ ਥਾਂ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਡੁਲਜੀ ਨੇ ਦੋਵਾਂ ਨੂੰ ਦੋ ਮੈਚਾਂ ਦੇ ਲਈ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਮਾਮਲਾ ਕਾਨੂੰਨੀ ਕਮੇਟੀ ਨੂੰ ਭੇਜ ਦਿੱਤਾ ਸੀ। ਵਿਨੋਦ ਰਾਏ ਨੇ ਵੀ ਇਡੁਲਜੀ ਦੀ ਸਿਫਾਰਸ਼ ਦੀ ਹਮਾਇਤ ਕੀਤੀ ਸੀ। ਇਨ੍ਹਾਂ ਖਿਡਾਰੀਆਂ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੀਈਓ ਰਾਹੁਲ ਜੌਹਰੀ ਵਿਰੁੱਧ ਲਏ ਫੈਸਲੇ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਲਿਆ ਗਿਆ ਹੈ।


