ਪਾਕਿਸਤਾਨ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

ਦੁਬਈ – ਪਾਕਿਸਤਾਨ ਨੇ ਦੂਜੀ ਪਾਰੀ ਵਿੱਚ ਖਰਾਬ ਸ਼ੁਰੂਆਤ ਦੇ ਬਾਵਜੂਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਆਫ਼ ਸਪਿੰਨਰ ਬਿਲਾਲ ਆਸਿਫ਼ ਦੀਆਂ ਛੇ ਵਿਕਟਾਂ ਦੀ ਬਦੌਲਤ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬਿਲਾਲ ਨੇ 36 ਦੌੜਾਂ ਬਦਲੇ ਛੇ ਵਿਕਟ ਲਏ ਤੇ ਆਸਟਰੇਲਿਆਈ ਪਾਰੀ ਦੇ ਪਤਨ ਵਿੱਚ ਅਹਿਮ ਭੂਮਿਕਾ ਨਿਭਾਈ। ਆਸਟਰੇਲੀਆ ਦਾ ਸਕੋਰ ਇਕ ਸਮੇਂ ਬਿਨਾਂ ਕਿਸੇ ਨੁਕਸਾਨ ਦੇ 142 ਦੌੜਾਂ ਸੀ, ਪਰ ਟੀਮ ਨੇ 60 ਦੌੜਾਂ ਦੇ ਵਕਫ਼ੇ ’ਚ ਦਸ ਵਿਕਟ ਗੁਆ ਲਏ। ਆਸਟਰੇਲੀਅਨ ਟੀਮ ਦੀ ਪਹਿਲੀ ਪਾਰੀ 202 ਦੌੜਾਂ ’ਤੇ ਸਿਮਟ ਗਈ। ਆਪਣੀ ਪਹਿਲੀ ਪਾਰੀ ਵਿੱਚ 482 ਦੌੜਾਂ ਬਣਾਉਣ ਵਾਲੀ ਪਾਕਿਸਤਾਨੀ ਟੀਮ ਨੂੰ ਦੂਜੀ ਪਾਰੀ ਵਿੱਚ 280 ਦੌੜਾਂ ਦੀ ਬੜਤ ਹਾਸਲ ਹੋ ਗਈ ਹੈ।

VIA PUNJAB