ਪੁਲਾੜ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਅਮਰੀਕੀ ਮਹਿਲਾ ਦੀ ਮੌਤ

ਵਾਸ਼ਿੰਗਟਨ –  ਪੁਲਾੜ ਯਾਤਰਾ ਲਈ ਪ੍ਰੀਖਿਆ ਪਾਸ ਕਰਨ ਵਾਲੀ ਅਮਰੀਕਾ ਦੀ ਪਹਿਲੀ ਮਹਿਲਾ ਜੇਰੀ ਕੌਬ ਦੀ ਮੌਤ ਹੋ ਗਈ| ਉਹ 88 ਸਾਲ ਦੀ ਸੀ| ਕੌਬ ਸਾਲ 1961 ਵਿੱਚ ਪੁਲਾੜ ਯਾਤਰੀ ਦੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੀ ਪਹਿਲੀ ਮਹਿਲਾ ਬਣੀ ਸੀ ਪਰ ਉਨ੍ਹਾਂ ਨੂੰ ਕਦੇ ਪੁਲਾੜ ਯਾਤਰਾ ਤੇ ਜਾਣ ਦਾ ਮੌਕਾ ਨਹੀਂ ਮਿਲ ਪਾਇਆ| ਕੌਬ ਬੀਤੇ ਕੁਝ ਦਿਨਾਂ ਤੋਂ ਬੀਮਾਰ ਸੀ| ਕੌਬ ਦੇ ਪਰਿਵਾਰ ਦੇ ਬੁਲਾਰੇ ਮਾਈਲਸ ਨੇ ਦੱਸਿਆ ਕਿ ਕੌਬ ਦੀ 18 ਅਪ੍ਰੈਲ ਨੂੰ ਮੌਤ ਹੋ ਗਈ| ਸਾਲ 1961 ਵਿਚ ਕੌਬ ਸਮੇਤ 13 ਔਰਤਾਂ ਮੁਸ਼ਕਿਲ ਸਰੀਰਕ ਪ੍ਰੀਖਿਆ ਵਿਚ ਪਾਸ ਹੋਈਆਂ ਸਨ ਅਤੇ ਉਨ੍ਹਾਂ ਨੂੰ ‘ਮਰਕਰੀ 13’ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ| ਕੌਬ ਨੇ ਪੁਲਾੜ ਯਾਤਰੀਆਂ ਦੀ ਚੋਣ ਤੇ ਸਦਨ ਦੀ ਇਕ ਵਿਸ਼ੇਸ਼ ਉਪ ਕਮੇਟੀ ਦੇ ਸਾਹਮਣੇ ਕਿਹਾ ਸੀ,”ਅਸੀਂ ਸਿਰਫ ਭੇਦਭਾਦ ਦੇ ਬਿਨਾਂ ਦੇਸ਼ ਤੋਂ ਪੁਲਾੜ ਭਵਿੱਖ ਵਿਚ ਜਗ੍ਹਾ ਚਾਹੁੰਦੀਆਂ ਹਾਂ|”

VIA PUNJAB