- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੈਨਲਟੀ ਤੇ ਮੇਸੀ ਦੇ ਗੋਲ ਨਾਲ ਬਾਰਸੀਲੋਨਾ ਦੀ ਜਿੱਤ
ਮੈਡ੍ਰਿਡ – ਲਿਓਨੇਲ ਮੇਸੀ ਨੇ ਪਹਿਲੀ ਪੈਨਲਟੀ ‘ਤੇ ਇਕ ਗੋਲ ਕੀਤਾ, ਜਦਕਿ ਦੂਜੀ ਪੈਨਲਟੀ ‘ਤੇ ਖੁੰਝ ਗਏ ਜਿਸ ਨਾਲ ਲਾ ਲੀਗਾ ਵਿਚ ਚੋਟੀ ‘ਤੇ ਚਲ ਰਹੀ ਬਾਰਸੀਲੋਨਾ ਨੇ ਰੀਅਲ ਵਾਲਾਡੋਲਿਡ ਨੂੰ 1-0 ਨਾਲ ਹਰਾਇਆ। ਇਸ ਵਿਚਾਲੇ ਐਟਲੈਟਿਕੋ ਮੈਡ੍ਰਿਡ ਲਈ ਐਂਟੋਨੀ ਗ੍ਰਿਜਮੈਨ ਨੇ ਆਪਣਾ 130ਵਾਂ ਗੋਲ ਕਰ ਕੇ ਫਰਨਾਂਡੋ ਟੋਰੇਜ ਨੂੰ ਪਛਾੜਿਆ। ਹਾਲ ਦੇ ਹਫਤਿਆਂ ਵਿਚ ਪੱਟ ਦੀਆਂ ਮਾਂਸਪੇਸ਼ੀਆ ਵਿਚ ਖਿੱਚ ਤੋਂ ਬਾਅਦ ਸ਼ਨੀਵਾਰ ਨੂੰ ਹੋਏ ਇਸ ਮੈਚ ਵਿਚ ਨਜ਼ਰਾਂ ਇਕ ਵਾਰ ਫਿਰ ਮੇਸੀ ‘ਤੇ ਸੀ। ਉਹ ਕੈਂਪ ਨਾਉ ਵਿਚ ਪੂਰੇ 90 ਮਿੰਟ ਮੈਦਾਨ ‘ਤੇ ਰਹੇ ਅਤੇ ਲਗਾਤਾਰ 11ਵੇਂ ਸੈਸ਼ਨ ਵਿਚ ਬਾਰਸੀਲੋਨਾ ਵੱਲੋਂ 30 ਜਾਂ ਇਸ ਤੋਂ ਵੱਧ ਦਾ ਅੰਕੜਾ ਛੁਹਿਆ। ਮੇਸੀ ਨੇ ਪਹਿਲੇ ਹਾਫ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਿਆ ਪਰ ਦੂਜੇ ਹਾਫ ਵਿਚ ਉਸ ਦੀ ਪੈਨਲਟੀ ਨੂੰ ਵਿਰੋਧੀ ਗੋਲਕੀਪਰ ਜੋਰਡੀ ਮਾਸਿਪ ਨੇ ਅਸਫਲ ਕਰ ਦਿੱਤਾ। ਦੂਜੇ ਪਾਸੇ ਗ੍ਰਿਜਮੈਨ ਦੇ ਗੋਲ ਨਾਲ ਐਟਲੈਟਿਕੋ ਨੇ ਰਾਓ ਵਾਲੇਕਾਨੋ ਨੂੰ 1-0 ਨਾਲ ਹਰਾਇਆ। ਗ੍ਰਿਜਮੈਨ ਦਾ ਪਿਛਲੇ ਮੈਚ ਵਿਚ ਇਹ 10ਵਾਂ ਗੋਲ ਸੀ।


