ਪੌਪਕੋਰਨ ਵੇਚਣ ਵਾਲੇ ਪਾਕਿਸਤਾਨੀ ਨੇ ਬਣਾਇਆ ਆਪਣਾ ਜਹਾਜ਼

ਤਾਬੁਰ – ਕਹਿੰਦੇ ਹਨ ਜਦੋਂ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹੌਸਲਿਆਂ ਨੂੰ ਵੀ ਪਰ ਲੱਗਣ ਵਿਚ ਦੇਰ ਨਹੀਂ ਲੱਗਦੀ। ਪਾਕਿਸਤਾਨ ਵਿਚ ਪੌਪਕੋਰਨ ਵੇਚਣ ਵਾਲੇ ਇਕ ਵਿਅਕਤੀ ਨੇ ਰੋਡ ਕਟਰ ਦੇ ਇੰਜਣ, ਰਿਕਸ਼ੇ ਦੇ ਪਹੀਆਂ ਨਾਲ ਆਪਣਾ ਖੁਦ ਦਾ ਇਕ ਜਹਾਜ਼ ਬਣਾਇਆ ਹੈ, ਜਿਸ ਨੇ ਉਸ ਨੂੰ ਦੇਸ਼ ਦਾ ਹੀਰੋ ਬਣਾ ਦਿੱਤਾ ਅਤੇ ਖੁਦ ਪਾਕਿਸਤਾਨੀ ਹਵਾਈ ਫੌਜ ਨੇ ਉਸ ਦੀ ਸ਼ਲਾਘਾ ਵਿਚ ਕਸੀਦੇ ਪੜ੍ਹੇ ਹਨ। ਮੁਹੰਮਦ ਫਿਆਜ਼ ਦੀ ਇਸ ਕਹਾਣੀ ਨੇ ਦੇਸ਼ ਦੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਜਿਹੇ ਵਿਚ ਜਿਥੇ ਉਸ ਵਰਗੇ ਲੋਕਾਂ ਦੀ ਸਿੱਖਿਆ ਤੱਕ ਪਹੁੰਚ ਬਹੁਤ ਘੱਟ ਹੈ ਅਤੇ ਉਹ ਮੌਕਿਆਂ ਲਈ ਸੰਘਰਸ਼ ਕਰ ਰਹੇ ਹਨ, ਉਥੇ ਫਿਆਜ਼ ਦੀ ਇਹ ਸਫਲਤਾ ਉਸ ਦੇ ਲਈ ਪ੍ਰੇਰਣਾ ਦਾ ਸ੍ਰੋਤ ਹੈ। ਫਿਆਜ਼ ਨੇ ਆਪਣੀ ਪਹਿਲੀ ਉਡਾਣ ਬਾਰੇ ਕਿਹਾ,”ਮੈਂ ਸੱਚਮੁੱਚ ਹਵਾ ਵਿਚ ਸੀ।

VIA PUNJAB