- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੋਪੰਨਾ ਦੀ ਰੈਂਕਿੰਗ ਚ 5 ਸਥਾਨ ਦਾ ਸੁਧਾਰ
ਨਵੀਂ ਦਿੱਲੀ – ਭਾਰਤ ਦੇ ਤਜਰਬੇਕਾਰ ਚੋਟੀ ਦੇ ਖਿਡਾਰੀ ਰੋਹਨ ਬੋਪੰਨਾ ਟਾਟਾ ਓਪਨ ਮਹਾਰਾਸ਼ਟਰ ਦੀ ਖਿਤਾਬੀ ਸਫਲਤਾ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਟੈਨਿਸ ਰੈਂਕਿੰਗ ‘ਚ 5 ਸਥਾਨ ਦੇ ਸੁਧਾਰ ਨਾਲ 32ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਪੁਣੇ ‘ਚ ਹੋਏ ਇਸ ਟੂਰਨਾਮੈਂਟ ਦੀ ਖਿਤਾਬੀ ਜਿੱਤ ‘ਚ ਬੋਪੰਨਾ ਦੇ ਜੋੜੀਦਾਰ ਰਹੇ ਦਿਵਿਜ ਸ਼ਰਣ ਨੇ 3 ਸਥਾਨ ਦਾ ਸੁਧਾਰ ਕੀਤਾ ਹੈ ਤੇ ਉਹ 36ਵੇਂ ਸਥਾਨ ‘ਤੇ ਪਹੁੰਚ ਗਏ ਹਨ। ਕੁਆਟਰਫਾਈਨਲ ‘ਚ ਬੋਪੰਨਾ ਤੇ ਸ਼ਰਣ ਤੋਂ ਹਾਰਨ ਵਾਲੇ ਵੇਟਰਨ ਖਿਡਾਰੀ ਲਿਏਂਡਰ ਪੇਸ 2 ਸਥਾਨ ਦੇ ਸੁਧਾਰ ਨਾਲ 61ਵੇਂ ਸਥਾਨ ‘ਤੇ ਆ ਗਏ ਹਨ। ਵਾਈਲਡ ਕਾਰਡ ਦੇ ਕਾਰਨ ਮੁਖ ਰਾਊਂਡ ‘ਚ ਮੌਕਾ ਹਾਸਲ ਕਰਨ ‘ਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪਹਿਲੇ ਰਾਊਂਡ ‘ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੂੰ 2 ਸਥਾਨ ਦਾ ਨੁਕਸਾਨ ਹੋਇਆ ਤੇ ਉਹ 112ਵੇਂ ਸਥਾਨ ‘ਤੇ ਖਿਸਕ ਗਿਆ।


