- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਰਤਗੜ੍ਹ ਵਿਖੇ ਵੇਟਲਿਫਟਿੰਗ ਅੰਡਰ 18 ਸਾਲ ਲੜਕੀਆਂ ਦੇ ਮੁਕਾਬਲੇ ਕਰਵਾਏ
ਕੰਨਿਆ ਸਕੂਲ ਨੂਰਪੁਰਬੇਦੀ ਨੇ ਪਹਿਲਾ ਤੇ ਚਨੌਲੀ ਬਸੀ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ
ਕੀਰਤਪੁਰ ਸਾਹਿਬ – ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ੍ਹਾ ਖੇਡ ਅਫਸਰ ਸ੍ਰੀਮਤੀ ਸ਼ੀਲ ਭਗਤ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਅੰਤਰਗਤ ਭਾਰ ਤੋਲਣ ਅੰਡਰ 18 ਸਾਲ ਲੜਕੀਆਂ ਦੇ ਮੁਕਾਬਲੇ ਸ.ਸ.ਸ.ਸਕੂਲ ਭਰਤਗੜ੍ਹ ਵਿਖੇ ਕਰਵਾਏ ਗਏ । ਜਿਸ ਦਾ ਉਦਘਾਟਨ ਭਰਤਗੜ੍ਹ ਤੋਂ ਜਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ ਵੱਲੋਂ ਰਿਬਨ ਕੱਟ ਕਿ ਕੀਤਾ ਗਿਆ, ਇਸ ਮੌਕੇ ਉਹਨਾਂ ਦੇ ਨਾਲ ਭਰਤਗੜ੍ਹ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਸੋਢੀ ਵੀ ਮੌਜੂਦ ਸਨ। ਇਸ ਮੌਕੇ ਨਰਿੰਦਰ ਪੁਰੀ ਨੇ ਖਿਡਾਰਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਹੈ, ਜੇਕਰ ਕੋਈ ਖਿਡਾਰੀ ਖੇਡਾਂ ਵਿਚ ਦੇਸ਼ ਦਾ ਨਾਮ ਚਮਕਾਉਂਦਾ ਹੈ ਤਾਂ ਸਰਕਾਰਾਂ ਵੱਲੋਂ ਉਸ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ ਅਤੇ ਸਰਕਾਰੀ ਨੌਕਰੀਆਂ ਦੇ ਕਿ ਉਹਨਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ।ਇਸ ਮੌਕੇ ਸਕੂਲ ਪ੍ਰਿੰਸੀਪਲ ਚਰਨਜੀਤ ਸਿੰਘ ਸੋਢੀ ਨੇ ਵੀ ਖਿਡਾਰਨਾਂ ਨੂੰ ਸੰਬੋਧਨ ਕੀਤਾ। ਨਤੀਜੇ ਜਾਰੀ ਕਰਦੇ ਹੋਏ ਮੁਕਾਬਲਿਆਂ ਦੇ ਕਨਵੀਨਰ ਵੇਟਲਿਫਟਿੰਗ ਕੋਚ ਸੁਰਿੰਦਰ ਪਾਲ ਭੱਲਾ ਨੇ ਦੱਸਿਆ ਕਿ ਲੜਕੀਆਂ ਦੇ ਮੁਕਾਬਲਿਆਂ ਦੀ ਚੈਂਪੀਅਨਸ਼ਿਪ ਕੰਨਿਆ ਸਕੂਲ ਨੂਰਪੁਰਬੇਦੀ ਨੇ ਜਿੱਤੀ, ਜਦਕਿ ਚਨੌਲੀ ਬਸੀ ਸਕੂਲ ਨੇ ਦੂਸਰਾ ਅਤੇ ਕੰਨਿਆ ਸਕੂਲ ਤਖਤਗੜ੍ਹ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਵੱਖ ਵੱਖ ਭਾਰ ਸ਼੍ਰੇਣੀਆਂ ਦੇ ਨਤੀਜੇ ਇਸ ਪ੍ਰਕਾਰ ਰਹੇ-40ਕਿ.ਗ੍ਰ.ਭਾਰ ਸ਼੍ਰੇਣੀ ਵਿਚ ਮਨੀਸ਼ਾ ਨੂਰਪੁਰਬੇਦੀ ਨੇ ਪਹਿਲਾ, ਹਰਸਤਾ ਭਾਓਵਾਲ ਨੇ ਦੂਸਰਾ,ਸੰਜਨਾ ਚਨੌਲੀ ਬਸੀ ਨੇ ਤੀਸਰਾ, 45ਕਿ.ਗ੍ਰ.ਭਾਰ ਸ਼੍ਰੇਣੀ ਵਿਚ ਸੁਖਮਨਪ੍ਰੀਤ ਕੌਰ ਨੂਰਪੁਰਬੇਦੀ ਨੇ ਪਹਿਲਾ, ਸਾਨੀਆਂ ਚਨੌਲੀ ਬਸੀ ਨੇ ਦੂਸਰਾ, ਰਮਨਪ੍ਰੀਤ ਕੌਰ ਚਨੌਲੀ ਬਸੀ ਨੇ ਤੀਸਰਾ, 49ਕਿ.ਗ੍ਰ.ਭਾਰ ਸ਼੍ਰੇਣੀ ਵਿਚ ਜਸ਼ਨਪ੍ਰੀਤ ਕੌਰ ਚਨੌਲੀ ਬਸੀ ਨੇ ਪਹਿਲਾ, ਕਾਜਲ ਸੈਣੀ ਨੂਰਪੁਰ ਬੇਦੀ ਨੇ ਦੂਸਰਾ, ਕਿਰਨਦੀਪ ਕੌਰ ਤਖਤਗੜ੍ਹ ਨੇ ਤੀਸਰਾ, 55 ਕਿ.ਗ੍ਰ.ਭਾਰ ਸ਼੍ਰੇਣੀ ਵਿਚ ਮਨਪ੍ਰੀਤ ਕੌਰ ਨੂਰਪੁਰਬੇਦੀ ਨੇ ਪਹਿਲਾ, ਸਿਮਰਨਜੀਤ ਕੌਰ ਤਖਤਗੜ੍ਹ ਨੇ ਦੂਸਰਾ, ਤਨਪ੍ਰੀਤ ਕੌਰ ਨੂਰਪੁਰਬੇਦੀ ਨੇ ਤੀਸਰਾ, 59 ਕਿ.ਗ੍ਰ.ਭਾਰ ਸ਼੍ਰੇਣੀ ਵਿਚ ਮਨੀਸ਼ਾ ਤੇ ਸਿਮਰਨਜੀਤ ਕੌਰ ਨੂਰਪੁਰਬੇਦੀ ਨੇ ਪਹਿਲਾ, ਦੂਸਰਾ, ਹੀਨਾ ਚਨੌਲੀ ਬਸੀ ਨੇ ਤੀਸਰਾ, 64 ਕਿ.ਗ੍ਰ.ਭਾਰ ਸ਼੍ਰੇਣੀ ਵਿਚ ਰਮਨਪ੍ਰੀਤ ਕੌਰ ਤੇ ਰੁਪਿੰਦਰ ਕੌਰ ਨੂਰਪੁਰਬੇਦੀ ਨੇ ਪਹਿਲਾ ਤੇ ਦੂਸਰਾ ਅਤੇ ਅਮਨਪ੍ਰੀਤ ਕੌਰ ਚਨੌਲੀ ਬਸੀ ਨੇ ਤੀਸਰਾ, 71ਕਿ.ਗ੍ਰ.ਭਾਰ ਸ਼੍ਰੇਣੀ ਵਿਚ ਬਲਜਿੰਦਰ ਕੌਰ,ਸੰਦੀਪ ਕੌਰ ਤੇ ਗੁਰਪ੍ਰੀਤ ਕੌਰ ਤਿੰਨੋਂ ਨੂਰਪੁਰਬੇਦੀ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ, +81ਕਿਲੋ ਤੋਂ ਵੱਧ ਭਾਰ ਸ਼੍ਰੇਣੀ ਵਿਚ ਸਿਮਰਨਜੀਤ ਕੌਰ ਨੇ ਪਹਿਲਾ, ਮਨਵੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੁਰਿੰਦਰ ਭੱਲਾ ਨੇ ਦੱਸਿਆ ਕਿ ਸੂਬਾ ਪੱਧਰੀ ਮੁਕਾਬਲਿਆਂ ਲਈ ਖਿਡਾਰਨਾਂ ਦੀ ਚੋਣ, ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੇਡ ਕੁਸ਼ਲਤਾ ਅਨੁਸਾਰ ਕੀਤੀ ਜਾਵੇਗੀ।ਇਸ ਮੌਕੇ ਸੁਖਦੀਪ ਸਿੰਘ ਸਰਪੰਚ ਭਰਤਗੜ੍ਹ, ਯੋਗੇਸ਼ ਪੁਰੀ ਸਾਬਕਾ ਸਰਪੰਚ ਭਰਤਗੜ੍ਹ, ਉਪ ਕਨਵੀਨਰ ਲੈਕ. ਅਰਵਿੰਦਰ ਕੁਮਾਰ ਚਨੌਲੀ ਬਸੀ, ਬਲਵਿੰਦਰ ਸਿੰਘ ਢਿੱਲੋਂ, ਲੈਕ. ਬਲਜਿੰਦਰ ਰਿਹਲ, ਤਰਲੋਚਨ ਸਿੰਘ ਪੀ.ਟੀ.ਆਈ ਭਰਤਗੜ੍ਹ, ਕੁਲਵਿੰਦਰ ਸਿੰਘ ਪੀ.ਟੀ.ਆਈ ਭਾਓਵਾਲ, ਮੰਗਤ ਰਾਮ ਭਰਤਗੜ੍ਹ, ਰਾਹੁਲ ਭੱਲਾ, ਅਮਰਜੀਤ ਸਿੰਘ ਸਮੀਰੋਵਾਲ ਆਦਿ ਹਾਜਰ ਸਨ।


