- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ-ਅਫਗਾਨਿਸਤਾਨ ਮੈਚ ’ਤੇ ਸੱਟਾ ਲਾਉਣ ਵਾਲੇ ਗਿਰੋਹ ਮੈਂਬਰ ਕਾਬੂ
ਖੰਨਾ – ਖੰਨਾ ਪੁਲਿਸ ਨੇ ਭਾਰਤ ਅਫਗਾਨਿਸਤਾਨ ਕ੍ਰਿਕਟ ਮੈਚ ’ਤੇ ਸੱਟਾ ਲਾਉਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੇ ਸੱਟਾ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੰਨਾ ਪੁਲਿਸ ਨੂੰ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਭਾਰਤ ਅਤੇ ਅਫਗਾਨਿਸਥਾਨ ਦਾ ਕ੍ਰਿਕਟ ਮੈਚ ਹੋਣ ਕਾਰਨ ਹਰਜੀਤ ਸਿੰਘ ਉਰਫ ਸੋਨੂੰ ਪੁਤਰ ਜਸਵੀਰ ਸਿੰਘ ਭਗਵਾਨਪੁਰਾ ਰੋਡ ਸਮਰਾਲਾ ਦੇ ਮਕਾਨ ਦੇ ਚੁਬਾਰੇ ਵਿਚ ਪ੍ਰਦੀਪ ਕੁਮਾਰ ਦੂਆ ਉਰਫ ਦੀਪਾ ਵਾਸੀ ਖੰਨਾ, ਜੋਟੀ ਵਾਸੀ ਫਾਜਿਲਕਾ, ਅੰਕੁਰ ਵਾਸੀ ਜਲੰਧਰ, ਨਿਖਲ ਵਾਸੀ ਲੁਧਿਆਣਾ ਵਲੋ ਭੋਲੇ ਭਾਲੇ ਲੋਕਾਂ ਤੋਂ ਦੜਾ ਸਟਾ ਰਾਹੀਂ ਨੂੰ ਥੋੜੇ ਪੈਸਿਆ ਵਿਚ ਜਿਆਦਾ ਪੈਸਿਆ ਦਾ ਲਾਲਚ ਦੇਕੇ ਇਸ ਕ੍ਰਿਕਟ ਮੈਚ ਪਰ ਪੈਸੇ ਲਗਵਾਕੇ ਠਗੀ ਮਾਰ ਰਹੇ ਹਨ।ਸਹਾਇਕ ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਉਕਤ ਹਰਜੀਤ ਸਿੰਘ ਉਰਫ ਸੋਨੂ ਦੇ ਘਰ ਰੇਡ ਕਰਕੇ ਦੋਸ਼ੀ ਪ੍ਰਦੀਪ ਕੁਮਾਰ ਦੂਆ ਉਰਫ ਦੀਪਾ ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਕਬਜੇ ਵਿਚੋਂ ਕ੍ਰਿਕਟ ਮੈਚ ਪਰ ਦੜਾ ਸਟਾ ਲਗਾਉਣ ਵਾਲਾ ਸਮਾਨ ਇਕ ਮਿੰਨੀ ਐਕਸਚੇਂਜ਼, 30 ਮੋਬਾਇਲ ਫੋਨ ਸੈਟ, 24 ਲੀਡਾਂ, 2 ਮਾਈਕ, 2 ਲੈਪਟਾਪ, 1 ਪ੍ਰਿੰਟਰ, 1 ਵਾਈਫਾਈ ਮੋਡਮ, 1 ਡੀਕੋਡਰ,1 ਐਲ.ਸੀ.ਡੀ ਸਕਰੀਨ ਅਤੇ 6 ਰਜਿਸਟਰ ਜਿਸ ਪਰ ਮੈਚ ਫਿੰਕਸਿੰਗ ਸਬੰਧੀ ਲਿਖਿਆ ਜਾਦਾ ਸੀ, ਬ੍ਰਾਮਦ ਕੀਤੇ। ਉਕਤ ਦੋਸੀਆਂ ਖਿਲਾਫ ਮੁਕਦਮਾ ਨੰਬਰ 231, ਮਿਤੀ 26-09-18 ਅ/ਧ 420/120-ਬੀ ਭ/ਦ 13ਏ/3/67 ਜੂਆ ਐਕਟ ਥਾਣਾ ਸਮਰਾਲਾ ਦਰਜ਼ ਰਜਿਸਟਰ ਕੀਤਾ ਗਿਆ। ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਜਿਹਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।


