- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਪਾਇਲਟ ਨੂੰ ਕਿਸੇ ਦਬਾਅ ਹੇਠ ਨਹੀਂ ਛੱਡਿਆ ਕੁਰੈਸ਼ੀ
ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨ ਲਈ ਮੁਲਕ ‘ਤੇ ਕਿਸੇ ਦਾ ਦਬਾਅ ਜਾਂ ਸਾਡੀ ਮਜਬੂਰ ਨਹੀਂ ਸੀ। ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਦੇ ਵਾਪਸ ਵਤਨ ਪਰਤਣ ਤੋਂ ਇਕ ਦਿਨ ਬਾਅਦ ਪਾਕਿਸਤਾਨ ਦਾ ਇਹ ਬਿਆਨ ਆਇਆ ਹੈ। ਉਥੇ ਹੀ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨੀ ਫੈਸਲਾ ਜਿਨੇਵਾ ਸੰਧੀ ਮੁਤਾਬਕ ਹੈ। ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਆਪਣੇ ਗੁਆਂਢੀ ਮੁਲਕ ਭਾਰਤ ਨਾਲ ਸਬੰਧਾਂ ਵਿਚ ਆਈ ਕੁੜੱਤਣ ਨੂੰ ਦੂਰ ਕਰਨ ਲਈ ਅਮਰੀਕਾ, ਯੂ.ਏ.ਈ. ਅਤੇ ਸਾਊਦੀ ਅਰਬ ਦੇ ਕਾਫੀ ਦਬਾਅ ਵਿਚ ਸੀ। ਉਸ ‘ਤੇ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਵੀ ਦਬਾਅ ਸੀ। ਕੁਰੈਸ਼ੀ ਨੇ ਆਪਣੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਉਨ੍ਹਾਂ ਨੂੰ (ਭਾਰਤ ਨੂੰ) ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਦੁਖ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਗਰਿਕਾਂ ਦੀ ਹਾਲਤ ਨਾਜ਼ੁਕ ਹੋਵੇ, ਅਸੀਂ ਅਮਨ ਚਾਹੁੰਦੇ ਹਾਂ। ਅਭਨੰਦਨ ਪਾਕਿਸਤਾਨ ਤੋਂ ਸ਼ੁੱਕਰਵਾਰ ਨੂੰ ਵਾਪਸ ਵਤਨ ਪਰਤੇ ਹਨ। ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨਾਲ ਬੁੱਧਵਾਰ ਨੂੰ ਹੋਈ ਝੜਪ ਦੌਰਾਨ ਆਪਣੇ ਮਿਗ-21 ਜਹਾਜ਼ ਦੇ ਡਿੱਗਣ ਤੋਂ ਬਾਅਦ ਉਹ ਤਕਰੀਬਨ 60 ਘੰਟਿਆਂ ਤੋਂ ਪਾਕਿਸਤਾਨ ਦੀ ਹਿਰਾਸਤ ਵਿਚ ਸੀ। ਕੁਰੈਸ਼ੀ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ ਅਭਿਨੰਦਨ ਨੂੰ ਦਬਾਅ ਵਿਚ ਆ ਕੇ ਮਜਬੂਰੀ ਵਿਚ ਰਿਹਾਅ ਕੀਤਾ ਗਿਆ। ਕੁਰੈਸ਼ੀ ਨੇ ਉਰਦੀ ਵਿਚ ਕਿਹਾਕਿ ਉਨ੍ਹਾਂ ਨੂੰ ਰਿਹਾਅ ਕਰਨ ਲਈ ਪਾਕਿਸਤਾਨ ‘ਤੇ ਕੋਈ ਦਬਾਅ ਨਹੀਂ ਸੀ, ਨਾ ਹੀ ਕੋਈ ਮਜਬੂਰੀ ਸੀ। ਪਾਕਿ ਵਿਦੇਸ਼ ਮੰਤਰੀ ਦੇ ਹਵਾਲੇ ਤੋਂ ਜੀਓ ਨਿਊਜ਼ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਵਿਰੋਧੀ ਤੱਤਾਂ ਨੂੰ ਦੇਸ਼ ਜਾਂ ਖੇਤਰ ਦੀ ਸ਼ਾਂਤੀ ਨੂੰ ਜੋਖਮ ਵਿਚ ਪਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਅਸੀਂ ਵੱਖਵਾਦੀ ਸੰਗਠਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੀਤ ਵਿਚ ਨਹੀਂ ਜਾਣਾ ਚਾਹੁੰਦਾ ਪਰ ਜੇਕਰ ਇਹ ਅਤੀਤ ਵਿਚ ਨਹੀਂ ਜਾਣਾ ਚਾਹੁੰਦਾ ਪਰ ਜੇਕਰ ਇਹ ਅਤੀਤ ਵਿਚ ਗਿਆ ਤਾਂ ਸਾਨੂੰ ਦੇਖਣਾ ਹੋਵੇਗਾ ਕਿ ਸੰਸਦ ‘ਤੇ ਪਠਾਨਕੋਟ ਅਤੇ ਉੜੀ ਵਿਚ ਹਮਲੇ ਕਿਵੇਂ ਹੋਏ ਅਤੇ ਇਹ ਇਕ ਲੰਬੀ ਕਹਾਣੀ ਹੈ। ਕੁਰੈਸ਼ੀ ਨੇ ਦੋਹਰਾਇਆ ਕਿ ਜੇਕਰ ਜੈਸ਼-ਏ-ਮੁਹੰਮਦ ਖਿਲਾਫ ਸਬੂਤ ਸਾਂਝੇ ਕੀਤੇ ਗਏ ਤਾਂ ਕਾਰਵਾਈ ਕੀਤੀ ਜਾਵੇਗੀ।


