- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮਹਿਲਾ ਟੀਮ ਇੱਕ ਰੋਜ਼ਾ ਲੜੀ ’ਤੇ ਕਾਬਜ਼
ਮਾਊਂਟ ਮਾਉਂਗਨੁਈ – ਗੇਂਦਬਾਜ਼ਾਂ ਮਗਰੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਮ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਨਿਊਜ਼ੀਲੈਂਡ ਨੂੰ 44.2 ਓਵਰਾਂ ਵਿੱਚ 161 ਦੌੜਾਂ ’ਤੇ ਢੇਰ ਕਰ ਦਿੱਤਾ ਇਸ ਮਗਰੋਂ ‘ਪਲੇਅਰ ਆਫ ਦਿ ਮੈਚ’ ਮੰਧਾਨਾ (ਨਾਬਾਦ 90 ਦੌੜਾਂ) ਅਤੇ ਕਪਤਾਨ ਮਿਤਾਲੀ ਰਾਜ (ਨਾਬਾਦ 63 ਦੌੜਾਂ) ਨੇ ਤੀਜੀ ਵਿਕਟ ਲਈ 151 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ। ਇੱਕ ਸਮੇਂ ਭਾਰਤ ਦਾ ਸਕੋਰ ਦੋ ਵਿਕਟਾਂ ’ਤੇ 15 ਦੌੜਾਂ ਸੀ, ਜਦੋਂ ਸਲਾਮੀ ਬੱਲੇਬਾਜ਼ ਜੇਮਿਮਾ ਰੌਡਰਿਗਜ਼ (ਸਿਫ਼ਰ) ਅਤੇ ਦੀਪਤੀ ਸ਼ਰਮਾ (ਅੱਠ ਦੌੜਾਂ) ਆਪੋ-ਆਪਣੀ ਵਿਕਟ ਗੁਆ ਬੈਠੀਆਂ ਸਨ। ਮੰਧਾਨਾ ਨੇ ਜਿੱਤ ਮਗਰੋਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਪਲੇਅਰ ਆਫ ਦਿ ਮੈਚ ਪੁਰਸਕਾਰ ਦੇ ਹੱਕਦਾਰ ਸਾਡੇ ਗੇਂਦਬਾਜ਼ ਸਨ। ਮੈਂ ਇਸ ਨੂੰ ਆਪਣੇ ਗੇਂਦਬਾਜ਼ਾਂ ਦੇ ਨਾਮ ਕਰਾਂਗੀ, ਜਿਨ੍ਹਾਂ ਨੇ ਮਹੱਤਵਪੂਰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਨੂੰ ਅੱਗੇ ਵਧਣ ਤੋਂ ਰੋਕਿਆ।’’ ਮੰਧਾਨਾ ਦਾ ਪਿਛਲੇ ਦਸ ਇੱਕ ਰੋਜ਼ਾ ਮੈਚਾਂ ਵਿੱਚ ਇਹ ਅੱਠਵਾਂ ਨੀਮ ਸੈਂਕੜਾ ਸੀ। ਉਸ ਨੇ ਪਹਿਲੇ ਮੈਚ ਵਿੱਚ 105 ਦੌੜਾਂ ਬਣਾਈਆਂ ਸਨ। ਉਸ ਨੇ ਅੱਜ ਦੀ ਪਾਰੀ ਵਿੱਚ 82 ਗੇਂਦਾਂ ਦਾ ਸਾਹਮਣਾ ਕੀਤਾ। ਦੂਜੇ ਪਾਸੇ ਮਿਤਾਲੀ ਨੇ 111 ਗੇਂਦਾਂ ਖੇਡ ਕੇ 63 ਦੌੜਾਂ ਬਣਾਈਆਂ ਅਤੇ ਮੰਧਾਨਾ ਦਾ ਪੂਰਾ ਸਾਥ ਦਿੱਤਾ। ਮਿਤਾਲੀ ਨੇ ਛੱਕਾ ਮਾਰ ਕੇ ਭਾਰਤ ਨੂੰ 35.2 ਓਵਰਾਂ ਵਿੱਚ ਦੋ ਵਿਕਟਾਂ ’ਤੇ 166 ਦੌੜਾਂ ਤੱਕ ਪਹੁੰਚਾਇਆ। ਮਿਤਾਲੀ ਨੇ ਕਿਹਾ, ‘‘ਟੀਮ ਦੇ ਪ੍ਰਦਰਸ਼ਨ ਤੋਂ ਮੈਂ ਖ਼ੁਸ਼ ਹਾਂ। ਚੁਣੌਤੀਪੂਰਨ ਹਾਲਾਤ ਵਿੱਚ ਬੱਲੇਬਾਜ਼ੀ ਕਰਨਾ ਮੈਨੂੰ ਹਮੇਸ਼ਾ ਚੰਗਾ ਲਗਦਾ ਹੈ। ਇੱਥੇ ਠਰ੍ਹੰਮੇ ਨਾਲ ਖੇਡਣ ਦੀ ਲੋੜ ਸੀ। ਸਮ੍ਰਿਤੀ ਲੈਅ ਵਿੱਚ ਹੈ ਅਤੇ ਉਸ ਨਾਲ ਟਿਕੇ ਰਹਿਣ ਦੀ ਹੀ ਲੋੜ ਸੀ।’’ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਲੜੀ ਦੇ ਇਸ ਮੈਚ ਵਿੱਚ ਭਾਰਤ ਨੇ 2-0 ਦੀ ਲੀਡ ਬਣਾ ਲਈ ਹੈ। ਪਹਿਲਾ ਇੱਕ ਰੋਜ਼ਾ ਭਾਰਤ ਨੇ ਨੌਂ ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 2014-16 ਦੌਰਾਨ ਖੇਡੀ ਗਈ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਲੜੀ ਵਿੱਚ ਨਿਊਜ਼ੀਲੈਂਡ ਤੋਂ 1-2 ਨਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਨਿਊਜ਼ੀਲੈਂਡ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਮੇਜ਼ਬਾਨ ਹੋਣ ਦੇ ਨਾਤੇ ਉਸ ਨੂੰ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਸਿੱਧਾ ਦਾਖ਼ਲਾ ਮਿਲੇਗਾ।


