ਭੂਮੱਧ ਸਾਗਰ ਦੇ ਉਪਰੋਂ ਲੰਘ ਰਿਹਾ ਰੂਸੀ ਫੌਜ ਦਾ ਜਹਾਜ਼ ਲਾਪਤਾ

ਮਾਸਕੋ – ਰੂਸ ਦੀ ਫੌਜ ਨੇ ਕਿਹਾ ਹੈ ਕਿ ਉਸ ਦਾ ਇਕ ਜਹਾਜ਼ ਸੀਰੀਆ ਦੇ ਭੂਮੱਧ ਸਾਗਰ ਤੱਟ ਦੇ ਉਪਰੋਂ ਲਾਪਤਾ ਹੋ ਗਿਆ| ਇਸ ਵਿਚ 14 ਵਿਅਕਤੀ ਸਵਾਰ ਸਨ| ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਬੀਤੇ ਦਿਨੀਂ ਲਤਾਕੀਆ ਤੋਂ ਰੂਸ ਦੇ ਹਵਾਈ ਫੌਜ ਠਿਕਾਣੇ ਉਤੇ ਪਰਤ ਰਿਹਾ ਇਕ ਜਹਾਜ਼ ਤੱਟ ਤੋਂ 35 ਕਿਲੋਮੀਟਰ ਦੂਰ ਰਡਾਰ ਤੋਂ ਗਾਇਬ ਹੋ ਗਿਆ| ਰੂਸੀ ਫੌਜ ਨੇ ਕਿਹਾ ਕਿ ਜਹਾਜ਼ ਉਸ ਦੌਰਾਨ ਲਾਪਤਾ ਹੋਇਆ ਜਦੋਂ ਇਲਾਕੇ ਵਿਚ ਇਜ਼ਰਾਈਲ ਦੇ 4 ਲੜਾਕੂ ਜਹਾਜ਼ ਆਪਣੇ ਟੀਚਿਆਂ ਉਤੇ ਹਮਲਾ ਕਰ ਰਹੇ ਸਨ| ਭਾਵੇਂਕਿ ਅਧਿਕਾਰੀਆਂ ਨੇ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਫਿਲਹਾਲ ਜ਼ਾਹਰ ਨਹੀਂ ਕੀਤੀ ਹੈ|

VIA PUNJAB