- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੂਕੇ ਦਾ ਪਹਿਲਾ ਸਿੱਖ ਸੁਰੱਖਿਆ ਗਾਰਡ ਕੋਕੀਨ ਲੈਣ ਦਾ ਦੋਸ਼ੀ
ਲੰਡਨ – ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਜਨਮ ਦਿਨ ਮੌਕੇ ਕੱਢੀ ਜਾਣ ਵਾਲੀ ਸਾਲਾਨਾ ਪਰੇਡ ਵਿੱਚ ਪਹਿਲੀ ਵਾਰ ਸਿਰ ’ਤੇ ਦਸਤਾਰ ਸਜਾ ਕੇ ਸ਼ਿਰਕਤ ਕਰਦਿਆਂ ਇਤਿਹਾਸ ਸਿਰਜਣ ਵਾਲੇ 22 ਸਾਲਾ ਸਿੱਖ ਸਿਪਾਹੀ ਚਰਨਪ੍ਰੀਤ ਸਿੰਘ ਲਾਲ ਨੂੰ ਕੋਕੀਨ ਲੈਣ ਦਾ ਦੋਸ਼ੀ ਪਾਇਆ ਗਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਦੋੋਸ਼ ਸਾਬਤ ਹੋਣ ’ਤੇ ਉਸ ਨੂੰ ਸੁਰੱਖਿਆ ਗਾਰਦ ਦੀ ਆਪਣੀ ਵਰਦੀ ਗੁਆਉਣੀ ਪੈ ਸਕਦੀ ਹੈ। ਚਰਨਪ੍ਰੀਤ ਲੰਘੇ ਜੂਨ ਮਹੀਨੇ ਉਦੋਂ ਸੁਰਖੀਆਂ ’ਚ ਆਇਆ ਸੀ ਜਦੋਂ ਟੂਰਪਿੰਗ ਦਿ ਕਲਰ ਸੈਰੇਮਨੀ ਵਿੱਚ ਉਹ ਸਿਰ ’ਤੇ ਦਸਤਾਰ ਸਜਾ ਕੇ ਸ਼ਾਮਲ ਹੋਇਆ। ਦਿ ਸੰਨ ਦੀ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਚਰਨਪ੍ਰੀਤ ਦੀ ਬੈਰਕ ਵਿੱਚ ਹੀ ਉਸ ਦਾ ਰੈਂਡਮ ਡਰੱਗ ਟੈਸਟ ਕੀਤਾ ਗਿਆ ਸੀ। ਅੰਦਰਲੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸਿੱਖ ਸਿਪਾਹੀ ਦੇ ਨਮੂਨੇ ਵਿੱਚ ਵੱਡੇ ਪੱਧਰ ’ਤੇ ਕੋਕੀਨ ਦੇ ਅੰਸ਼ ਮਿਲੇ ਹਨ। ਰਿਪੋਰਟ ’ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ‘ਸੁਰੱਖਿਆ ਗਾਰਦ ਲਾਲ ਬੈਰਕਾਂ ਵਿੱਚ ਇਸ ਬਾਰੇ ਖੁੱਲ੍ਹੇਆਮ ਗੱਲ ਕਰ ਰਿਹਾ ਸੀ। ਗਾਰਦ ਪੈਲੇਸ ਵਿੱਚ ਜਨਤਕ ਸੇਵਾਵਾਂ ਨਿਭਾਉਂਦੀ ਹੈ ਤੇ ਅਜਿਹਾ ਵਤੀਰਾ ਅਫ਼ਸੋਸਨਾਕ ਹੈ।’ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ‘ਇਹ ਫ਼ੈਸਲਾ ਹੁਣ ਕਮਾਂਡਿੰਗ ਅਧਿਕਾਰੀ ਨੇ ਕਰਨਾ ਹੈ ਕਿ ਉਸ ਨੂੰ ਵਰਦੀ ਮਿਲੇਗੀ ਜਾਂ ਨਹੀਂ….ਪਰ ਜੇਕਰ ਕੋਈ ਅਜਿਹਾ ਨਸ਼ਾ ਲੈਂਦਿਆਂ ਫੜਿਆ ਜਾਂਦਾ ਹੈ ਉਸ ਨੂੰ ਬਰਖਾਸਤ ਕਰਨ ਦੀ ਆਸ ਕੀਤੀ ਜਾਂਦੀ ਹੈ। ਹਰ ਕੋਈ ਹੈਰਾਨ ਹੈ। ਪਹਿਲਾਂ ਉਹ ਲਾਈਮ ਲਾਈਟ ਵਿੱਚ ਆਇਆ ਤੇ ਹੁਣ ਉਸ ਨੇ ਖੁ਼ਦ ਨੂੰ ਮੁਸੀਬਤ ’ਚ ਪਾ ਲਿਆ।


