- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਨੂੰ ਮਿਲੇਗੀ ਨਵੀਂ ਤਾਕਤ, ਰੋਹਿਤ ਸ਼ਰਮਾ ਦਾ ਦਿਖੇਗਾ ਜਲਵਾ
ਨਵੀਂ ਦਿੱਲੀ – ਭਾਰਤ ਨੂੰ ਏਸ਼ੀਆ ਕੱਪ ਜਿਤਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਹੁਣ ਘਰੇਲੂ ਟੀਮ ਮੁੰਬਈ ਲਈ ਅਹਿਮ ਮੁਕਾਬਲੇ ‘ਚ ਖੇਡਦੇ ਦਿਖਣਗੇ। ਰੋਹਿਤ ਸ਼ਰਮਾ ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਵੱਲੋਂ ਬਿਹਾਰ ਖਿਲਾਫ ਨਾਕਆਊਟ ਕੁਆਟਰ ਫਾਈਨਲ ਮੈਚ ਖੇਡ ਸਕਦੇ ਹਨ। ਰੋਹਿਤ ਸ਼ਰਮਾਂ ਏਸ਼ੀਆ ਕੱਪ ਤੋਂ ਬਾਅਦ ਫ੍ਰੀ ਹਨ। ਉਨ੍ਹਾਂ ਨੂੰ ਵੈਸਟ ਇੰਡੀਜ਼ ਖਿਲਾਫ ਟੈਸਟ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ। ਭਾਰਤੀ ਟੀਮ ਪਹਿਲਾਂ ਟੈਸਟ ਜਿੱਤਣ ਤੋਂ ਬਾਅਦ ਸ਼ੁੱਕਰਵਾਰ ਤੋਂ ਹੈਦਰਾਬਾਦ ‘ਚ ਦੂਜਾ ਟੈਸਟ ਮੈਚ ਖੇਡੇਗੀ। ਰੋਹਿਤ ਸ਼ਰਮਾ ਨੂੰ 21 ਅਕਤੂਬਰ ਤੋਂ ਸ਼ੂਰੁ ਹੋਣ ਵਾਲੀ ਵਨ-ਡੇ ਸੀਰੀਜ਼ ਲਈ ਟੀਮ ‘ਚ ਰੱਖਿਆ ਗਿਆ ਹੈ। ਅਜਿਹੇ ‘ਚ ਵਨ-ਡੇ ਫਾਰਮੈਟ ‘ਚ ਖੇਡੇ ਜਾਣ ਵਾਲੀ ਵਿਜੇ ਹਜ਼ਾਰੇ ਟ੍ਰਾਫੀ ਲਈ ਉਨ੍ਹਾਂ ਨੂੰ ਕੋਲ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦਾ ਮੌਕਾ ਹੋਵੇਗਾ। ਮੁੰਬਈ ਚੀਫ ਚੋਣਕਾਰ ਅਜੀਤ ਆਗਰਕਰ ਨੇ ਕਿਹਾ ਕਿ ਰੋਹਿਤ ਸ਼ਰਮਾ ਟੀਮ ਦਾ ਹਿੱਸਾ ਹੋਣਗੇ। ਅਸੀਂ 10 ਅਕਤੂਬਰ ਨੂੰ ਟੀਮ ਦੀ ਚੋਣ ਕਰਾਂਗੇ। ਉਹ ਇਕ ਜਾਂ 2 ਮੈਚਾਂ ਲਈ ਟੀਮ ਨਾਲ ਜੁੜਣਗੇ। ਮੁੰਬਈ ਦਾ ਅਗਲਾ ਮੁਕਾਬਲਾ 18 ਸਾਲ ਬਾਅਦ ਵਾਪਸੀ ਕਰ ਰਹੀ ਬਿਹਾਰ ਨਾਲ ਹੈ। ਬਿਹਾਰ ਨੇ ਸੋਮਵਾਰ ਨੂੰ ਮਿਜ਼ੋਰਮ ਨੂੰ 9 ਵਿਕਟਾਂ ਨਾਲ ਹਰਾ ਕੇ ਪਲੇਟ ਗਰੁੱਪ ਦੀ ਇਕਲੋਤੀ ਯੋਗਤਾ ਵਾਲੀ ਜਗ੍ਹਾ ਹਾਸਲ ਕੀਤੀ ਹੈ।


