- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਕੱਪ: ਸ੍ਰੀਲੰਕਾ ਦੀ ਨਮੋਸ਼ੀਜਨਕ ਹਾਰ
ਕਾਰਡਿਫ – ਮੈਟ ਹੈਨਰੀ ਅਤੇ ਲੌਕੀ ਫਰਗੂਸਨ ਦੀ ਖ਼ਤਰਨਾਕ ਗੇਂਦਬਾਜ਼ੀ ਅਤੇ ਸਲਾਮੀ ਜੋੜੀ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਆਈਸੀਸੀ ਵਿਸ਼ਵ ਕੱਪ 2019 ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਸਾਬਕਾ ਚੈਂਪੀਅਨ ਸ੍ਰੀਲੰਕਾ ਨੂੰ ਦਸ ਵਿਕਟਾਂ ਨਾਲ ਨਮੋਸ਼ੀਜਨਕ ਹਾਰ ਦਿੱਤੀ। ‘ਮੈਨ ਆਫ ਦਿ ਮੈਚ’ ਬਣੇ ਹੈਨਰੀ (29 ਦੌੜਾਂ ਦੇ ਕੇ ਤਿੰਨ) ਨੇ ਸੀਨੀਅਰ ਕ੍ਰਮ ਅਤੇ ਫਰਗੂਸਨ (22 ਦੌੜਾਂ ਦੇ ਕੇ ਤਿੰਨ) ਨੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਸ੍ਰੀਲੰਕਾ ਦੀ ਟੀਮ ਕਪਤਾਨ ਦਿਮੁਥ ਕਰੁਣਾਰਤਨੇ ਦੀਆਂ ਨਾਬਾਦ 52 ਦੌੜਾਂ ਦੇ ਬਾਵਜੂਦ 29.2 ਓਵਰਾਂ ਵਿੱਚ 136 ਦੌੜਾਂ ’ਤੇ ਢੇਰ ਹੋ ਗਈ। ਅਭਿਆਸ ਮੈਚ ਵਿੱਚ ਭਾਰਤ ਨੂੰ ਹਰਾਉਣ ਵਾਲੇ ਨਿਊਜ਼ੀਲੈਂਡ ਨੇ ਸਿਰਫ਼ 16.1 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 137 ਦੌੜਾਂ ਬਣਾ ਕੇ ਆਪਣੀ ਮੁਹਿੰਮ ਦਾ ਜ਼ਬਰਦਸਤ ਆਗਾਜ਼ ਕੀਤਾ।ਮਾਰਟਿਨ ਗੁਪਟਿਲ (51 ਗੇਂਦਾਂ ’ਤੇ ਨਾਬਾਦ 73 ਦੌੜਾਂ) ਅਤੇ ਕੋਲਿਨ ਮੁਨਰੋ (47 ਗੇਂਦਾਂ ’ਤੇ ਨਾਬਾਦ 58 ਦੌੜਾਂ) ਨੇ ਕਿਵੀ ਟੀਮ ਨੂੰ ਆਸਾਨੀ ਨਾਲ ਟੀਚੇ ਤੱਕ ਪਹੁੰਚਾਇਆ। ਨਿਊਜ਼ੀਲੈਂਡ ਨੇ 203 ਗੇਂਦਾਂ ਬਾਕੀ ਰਹਿੰਦਿਆਂ ਵਿਸ਼ਵ ਕੱਪ ਵਿੱਚ ਰਿਕਾਰਡ ਤੀਜੀ ਵਾਰ ਦਸ ਵਿਕਟਾਂ ਨਾਲ ਜਿੱਤ ਦਰਜ ਕੀਤੀ। ਵਿਸ਼ਵ ਕੱਪ ਵਿੱਚ ਵੱਡੇ ਸਕੋਰ ਦੇ ਅੰਦਾਜ਼ੇ ਲਾਏ ਗਏ ਹਨ, ਪਰ ਟੂਰਨਾਮੈਂਟ ਵਿੱਚ ਇਹ ਲਗਾਤਾਰ ਦੂਜਾ ਮੈਚ ਹੈ, ਜਿਸ ਵਿੱਚ 50 ਓਵਰਾਂ ਦੇ ਅੰਦਰ ਹੀ ਮੈਚ ਦਾ ਨਤੀਜਾ ਸਾਹਮਣੇ ਆ ਰਿਹਾ ਹੈ। ਵੈਸਟ ਇੰਡੀਜ਼ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ 105 ਦੌੜਾਂ ’ਤੇ ਆਊਟ ਕਰਕੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।ਕਰੁਣਾਰਤਨੇ ਵਿਸ਼ਵ ਕੱਪ ਵਿੱਚ ਰਿਡਲੇ ਜੈਕਬਸ (ਨਾਬਾਦ 49 ਦੌੜਾਂ, ਵੈਸਟ ਇੰਡੀਜ਼ ਬਨਾਮ ਆਸਟਰੇਲੀਆ, ਮੈਨਚੈਸਟਰ 1999) ਮਗਰੋਂ ਪੂਰੀ ਪਾਰੀ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਨਾਬਾਦ ਰਹਿਣ ਵਾਲਾ ਦੂਜਾ ਬੱਲੇਬਾਜ਼ ਹੈ। ਉਸ ਤੋਂ ਇਲਾਵਾ ਸ੍ਰੀਲੰਕਾ ਵੱਲੋਂ ਕੁਸਾਲ ਪਰੇਰਾ (29 ਦੌੜਾਂ) ਅਤੇ ਤਿਸਾਰਾ ਪਰੇਰਾ (27 ਦੌੜਾਂ) ਹੀ ਦਹਾਈ ਅੰਕ ਤੱਕ ਪਹੰਚੇ। ਪਾਰੀ ਦੀ ਸਭ ਤੋਂ ਵੱਡੀ ਭਾਈਵਾਲੀ 52 ਦੌੜਾਂ ਦੀ ਰਹੀ, ਜੋ ਕਰੁਣਾਰਤਨੇ ਨੇ ਤਿਸਾਰਾ ਨਾਲ ਸੱਤਵੀਂ ਵਿਕਟ ਲਈ ਨਿਭਾਈ। ਜਿਸ ਪਿੱਚ ’ਤੇ ਸ੍ਰੀਲੰਕਾ ਦੇ ਬੱਲੇਬਾਜ਼ ਦੌੜ ਬਣਾਉਣ ਲਈ ਜੂਝਦੇ ਰਹੇ, ਉਸ ’ਤੇ ਗੁਪਟਿਲ ਅਤੇ ਮੁਨਰੋ ਨੇ ਆਸਾਨੀ ਨਾਲ ਦੌੜਾਂ ਬਣਾਈਆਂ।


