- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਝਟਕਾ, ਸੱਟ ਲਗਣ ਕਾਰਨ ਕੇਦਾਰ ਯਾਦਵ ਆਈ ਪੀ ਐਲ ਤੋਂ ਬਾਹਰ
ਨਵੀਂ ਦਿੱਲੀ – ਵਿਸ਼ਵ ਕੱਪ ਸ਼ੁਰੂ ਹੋਣ ਵਿਚ ਹੁਣ ਸਿਰਫ ਕੁਝ ਹੀ ਦਿਨ ਬਾਕੀ ਹਨ| ਉੱਥੇ ਹੀ ਭਾਰਤੀ ਕ੍ਰਿਕਟ ਟੀਮ ਨੂੰ 5 ਜੂਨ ਨੂੰ ਦੱਖਣੀ ਅਫਰੀਕਾ ਖਿਲਾਫ ਆਪਣਾ ਪਹਿਲਾ ਮੈਚ ਖੇਡਣਾ ਹੈ ਪਰ ਉਸ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖਬਰ ਸਾਹਮਣੇ ਆਈ ਹੈ| ਟੀਮ ਦਾ ਸਟਾਰ ਆਲਰਾਊਂਡਰ ਸੱਟ ਦੀ ਵਜ੍ਹਾ ਨਾਲ ਆਈ. ਪੀ. ਐਲ. ਤੋਂ ਬਾਹਰ ਹੋ ਗਿਆ ਹੈ| ਐਤਵਾਰ ਨੂੰ ਆਈ. ਪੀ. ਐਲ. ਵਿੱਚ ਮੀਂਹਾਲੀ ਵਿਖੇ ਪੰਜਾਬ ਅਤੇ ਚੇਨਈ ਵਿਚਾਲੇ ਮੁਕਾਬਲਾ ਖੇਡਿਆ ਗਿਆ| ਦੋਵਾਂ ਟੀਮਾਂ ਨੇ ਗਰੁਪ ਦੇ ਆਪਣੇ ਆਖਰੀ ਮੁਕਾਬਲੇ ਖੇਡੇ ਜਿਸ ਵਿਚ ਪੰਜਾਬ ਨੇ ਜਿੱਤ ਦਰਜ ਕੀਤੀ| ਹਾਲਾਂਕਿ ਮੈਚ ਦੌਰਾਨ ਹੀ ਚੇਨਈ ਵੱਲੋਂ ਖੇਡੇ ਜਾ ਰਹੇ ਕੇਦਾਰ ਜਾਧਵ ਨੂੰ ਸੱਟ ਲੱਗ ਗਈ ਅਤੇ ਤੁਰੰਤ ਛੱਡ ਕੇ ਬਾਹਰ ਚਲ ਗਏ| ਦਰਅਸਲ ਪੰਜਾਬ ਦੀ ਪਾਰੀ ਦੇ 14ਵੇਂ ਓਵਰ ਦੌਰਾਨ ਇਹ ਹਾਦਸਾ ਹੋਇਆ| ਡਵੇਨ ਬ੍ਰਾਵੋ ਦੀ ਗੇਂਦ ਤੇ ਨਿਕੋਲਸ ਪੂਰਨ ਨੇ ਸ਼ਾਟ ਲਗਾਇਆ ਅਤੇ ਫਿਰ ਓਵਰ ਥ੍ਰੋਅ ਤੇ ਦੌੜ ਬਚਾਉਣ ਦੌਰਾਨ ਜਾਧਵ ਨੇ ਛਲਾਂਗ ਲਗਾਈ| ਇਸੇ ਦੌਰਾਨ ਉਸ ਦੇ ਖੱਬੇ ਮੋਢੇ ‘ਤੇ ਸੱਟ ਲੱਗ ਗਈ| ਦਰਦ ਨਾਲ ਤੜਫਦਿਆਂ ਯਾਧਵ ਨੂੰ ਤੁਰੰਤ ਮੈਦਾਨ ਤੋਂ ਬਾਹਰ ਜਾਣਾ ਪਿਆ| ਉੱਥੇ ਹੀ ਕੋਚ ਫਲੈਮਿੰਗ ਨੇ ਯਾਧਵ ਦੀ ਸੱਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦੀ ਸੱਟ ਗੰਭੀਰ ਹੈ ਅਤੇ ਹੁਣ ਉਹ ਸ਼ਾਇਦ ਆਈ. ਪੀ. ਐਲ. ਦੇ ਬਾਕੀ ਦੇ ਮੈਚ ਨਾ ਖੇਡ ਸਕਣ| ਜਾਧਵ ਨੂੰ ਕਲ ਇਲਾਜ ਲਈ ਹਸਪਤਾਲ ਲਿਜਾਇਆ ਜਾਵੇਗਾ| ਜਾਂਚ ਤੋਂ ਬਾਅਦ ਹੀ ਸੱਟ ਦੀ ਗੰਭੀਰਤਾ ਦਾ ਪਤਾਲ ਲੱਗ ਸਕੇਦਾ| ਕੇਦਾਰ ਜਾਧਵ ਵਿਸ਼ਵ ਕੱਪ ਲਈ ਭਾਰਤੀ ਦੀ 15 ਮੈਂਬਰੀ ਟੀਮ ਵਿਚ ਸ਼ਾਮਲ ਹੈ| ਜੇਕਰ ਉਸਦੀ ਸੱਟ ਗੰਭੀਰ ਹੋਈ ਤਾਂ ਉਸਦੀ ਜਗ੍ਹਾ ਰਿਸ਼ਭ ਪੰਤ ਜਾਂ ਅੰਬਾਤੀ ਰਾਇਡੂ ਵਿਚੋਂ ਕਿਸੇ ਇਕ ਨੂੰ ਮੌਕਾ ਦਿੱਤਾ ਜਾ ਸਕਦਾ ਹੈ|


