- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵੈਨਜ਼ੁਏਲਾ ਦੀ ਅਦਾਲਤ ਨੇ ਗੁਏਡੋ ਦੇ ਦੇਸ਼ ਛੱਡਣ ਤੇ ਲਾਈ ਰੋਕ
ਕਰਾਕਸ – ਵੈਨਜ਼ੁਏਲਾ ਦੇ ਸੁਪਰੀਮ ਟ੍ਰਿਬਊਨਲ ਆਫ ਜਸਟਿਸ ਨੇ ਖੁਦ ਨੂੰ ਰਾਸ਼ਟਰਪਤੀ ਘੋਸ਼ਿਤ ਕਰਨ ਵਾਲੇ ਜੁਆਨ ਗੁਏਡੋ ਦੇ ਦੇਸ਼ ਛੱਡਣ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਗੁਏਡੋ ‘ਤੇ ਬੈਂਕ ਖਾਤਿਆਂ ਨਾਲ ਲੈਣ-ਦੇਣ ਕਰਨ ਦੀ ਵੀ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਮਰੀਕਾ ਸਮਰਥਿਤ ਵਿਰੋਧੀ ਪੱਖ ਨੂੰ ਅਸਫਲ ਕਰਨਾ ਚਾਹੁੰਦੇ ਹਨ। ਉੱਚ ਅਦਾਲਤ ਦੇ ਪ੍ਰਧਾਨ ਮਾਈਕੇਲ ਮੋਰੇਨਾ ਨੇ ਕਿਹਾ,”ਰਾਸ਼ਟਰੀ ਅਸੈਂਬਲੀ ਦੇ 35 ਮੁੱਖ ਜੁਆਨ ਗੁਏਡੋ ‘ਤੇ ਦੇਸ਼ ‘ਚ ਸ਼ਾਂਤੀ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦੀ ਜਾਂਚ ਪੂਰੀ ਹੋਣ ਤਕ ਦੇਸ਼ ਛੱਡਣ ‘ਤੇ ਰੋਕ ਹੈ।” ਇਹ ਕਦਮ ਤਦ ਆਇਆ ਜਦ ਵਿਦੇਸ਼ ਵਿਭਾਗ ਨੇ ਖੁਲਾਸਾ ਕੀਤਾ ਕਿ ਰਾਸ਼ਟਰੀ ਅਸੈਂਬਲੀ ਦੇ ਮੁਖੀ ਅਤੇ ਖੁਦ ਨੂੰ ਰਾਸ਼ਟਰਪਤੀ ਘੋਸ਼ਿਤ ਕਰਨ ਵਾਲੇ ਗੁਏਡੋ ਨੂੰ ਵੈਨਜ਼ੁਏਲਾ ਸਥਿਤ ਅਮਰੀਕੀ ਬੈਂਕ ਖਾਤਿਆਂ ਦਾ ਕੰਟਰੋਲ ਸੌਂਪ ਦਿੱਤਾ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪਿਛਲੇ ਹਫਤੇ ਇਸ ਹੁਕਮ ‘ਚ ਦਖਲਅੰਦਾਜ਼ੀ ਕੀਤੀ ਸੀ।


