ਸ਼ੀ ਦੇ ਭਾਰਤ ਦੌਰੇ ਤੋਂ ਚੀਨੀ ਵਿਦੇਸ਼ ਮੰਤਰਾਲਾ ਅਣਜਾਣ

ਪੇਈਚਿੰਗ – ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਗਲੇ ਦੋ ਮਹੀਨਿਆਂ ’ਚ ਭਾਰਤ ਦੌਰੇ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਪਾਨੀ ਪ੍ਰਕਾਸ਼ਨ ਨਿਕੇਈ ਏਸ਼ੀਅਨ ਰਿਵਿਊ ’ਚ ਮੰਗਲਵਾਰ ਨੂੰ ਰਿਪੋਰਟ ਸੀ ਕਿ ਸ਼ੀ ਫਰਵਰੀ ’ਚ ਭਾਰਤ ਦਾ ਦੌਰਾ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਅਮਰੀਕਾ ਦੀ ਵਪਾਰ ਨੀਤੀ ਦਾ ਟਾਕਰਾ ਕੀਤਾ ਜਾ ਸਕੇ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਅਤੇ ਭਾਰਤ ਗੁਆਂਢੀ ਮੁਲਕ ਹਨ ਅਤੇ ਉਨ੍ਹਾਂ ਦੀ ਆਪਸ ’ਚ ਦੋਸਤੀ ਹੈ ਪਰ ਜਾਪਾਨੀ ਮੀਡੀਆ ਦੀ ਰਿਪੋਰਟ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੈ। ਜਦੋਂ ਰੂਸੀ ਮੀਡੀਆ ਵੱਲੋਂ ਵੀ ਅਜਿਹੀ ਰਿਪੋਰਟ ਨਸ਼ਰ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਹੁਆ ਨੇ ਕਿਹਾ ਕਿ ਚੀਨੀ ਮੀਡੀਆ ਨੇ ਇਸ ਬਾਬਤ ਕੋਈ ਰਿਪੋਰਟ ਪ੍ਰਕਾਸ਼ਤ ਨਹੀਂ ਕੀਤੀ ਹੈ।

VIA PUNJAB