ਸਾਊਦੀ ਵਿੱਚ ਸਮੂਹਿਕ ਮੌਤ ਦੀ ਸਜ਼ਾ ਤੇ ਅਮਰੀਕੀ ਸਾਂਸਦਾ ਵਲੋਂ ਚਿੰਤਾ ਜ਼ਾਹਿਰ

ਵਾਸ਼ਿੰਗਟਨ – ਅਮਰੀਕਾ ਵਿਚ ਪ੍ਰਮੁੱਖ ਡੈਮੋਕ੍ਰੇਟਸ ਸਾਂਸਦਾ ਨੇ ਸਾਊਦੀ ਅਰਬ ਵਿੱਚ ਸਮੂਹਿਕ ਮੌਤ ਦੀ ਸਜ਼ਾ ਦਿੱਤੇ ਜਾਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ| ਇਸ ਦੇ ਨਾਲ ਹੀ ਸਾਊਦੀ ਨਾਲ ਅਮਰੀਕੀ ਸੰਬੰਧਾਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ| ਭਾਵੇਂਕਿ ਟਰੰਪ ਪ੍ਰਸ਼ਾਸਨ ਨੇ ਇਸ ਮੁੱਦੇ ਤੇ ਸਿਰਫ ਅਸਿੱਧੇ ਤੌਰ ਤੇ ਚਿੰਤਾ ਜ਼ਾਹਿਰ ਕੀਤੀ ਹੈ| ਸਾਊਦੀ ਨੇ 37 ਨਾਗਰਿਕਾਂ ਦਾ ਸਿਰ ਕਲਮ ਕਰ ਦਿੱਤਾ ਸੀ ਜਿਸ ਵਿਚ ਸ਼ਾਮਲ ਕਰੀਬ ਸਾਰੇ ਲੋਕ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਸਨ| ਮੌਤ ਤੋਂ ਬਾਅਦ ਇਕ ਵਿਅਕਤੀ ਨੂੰ ਫਾਂਸੀ ਤੇ ਚੜ੍ਹਾਇਆ ਗਿਆ ਅਤੇ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜਦੋਂ ਦੋਸ਼ ਲਗਾਇਆ ਗਿਆ ਸੀ ਉਦੋਂ ਇਨ੍ਹਾਂ ਵਿਚੋਂ ਘੱਟੋ-ਘੱਟ ਤਿੰਨ ਵਿਅਕਤੀ ਨਾਬਾਲਗ ਸਨ|ਡੈਮੋਕ੍ਰੇਟਿਕ ਪਾਰਟੀ ਵੱਲੋਂ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਦਾਅਵੇਦਾਰ ਸੈਨੇਟਰ ਬਰਨੀ ਸੈਂਡਰਸ ਨੇ ਕਿਹਾ ਕਿ ਸਮੁਹਕ ਮੌਤ ਦੀ ਸਜ਼ਾ ਇਹ ਰੇਖਾਂਕਿਤ ਕਰਦੀ ਹੈ ਕਿ ਅਮਰੀਕਾ ਲਈ ਸਾਊਦੀ ਅਰਬ ਵਿੱਚ ਤਾਨਾਸ਼ਾਹੀ ਸ਼ਾਸਨ ਦੇ ਨਾਲ ਸਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨਾ ਕਿੰਨਾ ਜ਼ਰੂਰੀ ਹੋ ਗਿਆ ਹੈ| ਸੈਂਡਰਸ ਨੇ ਕਿਹਾ ਕਿ ਅਮਰੀਕਾ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਸਾਊਦੀ ਅਰਬ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਰੀ ਨਹੀਂ ਰੱਖ ਸਕਦਾ| ਸੀਨੀਅਰ ਡੈਮੋਕ੍ਰੈਟਿਕ ਸੈਨੇਟਰ ਡਾਇਨੇ ਫੀਨਸਟੀਨ ਨੇ ਕਿਹਾ ਕਿ ਉਨ੍ਹਾਂ ਨੇ ਅਕਤਬੂਰ ਵਿਚ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਬਾਅਦ ਪਹਿਲਾਂ ਹੀ ਅਮਰੀਕਾ ਨੂੰ ਸਾਊਦੀ ਅਰਬ ਨਾਲ ਆਪਣੇ ਸੰਬੰਧਾਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ|

VIA PUNJAB