ਸਿਆਸਤ ਵਿੱਚ ਆਪਣੀ ਕਿਸਮਤ ਅਜਮਾਉਣ ਦੀ ਤਿਆਰੀ ਵਿੱਚ ਐਂਜੇਲੀਨਾ ਜੋਲੀ

ਵਾਸ਼ਿੰਗਟਨ – ਹਾਲੀਵੁੱਡ ਦੀ ਸਟਾਰ ਅਭਿਨੇਤਰੀ ਐਂਜੇਲੀਨਾ ਜੋਲੀ ਨੇ ਸਿਆਸਤ ਵਿੱਚ ਪੈਰ ਰੱਖਣ ਦਾ ਸੰਕੇਤ ਦਿੱਤਾ ਹੈ| ਦੁਨੀਆ ਦੇ ਨੇਤਾਵਾਂ ਤੋਂ ਅਭਿਨੇਤਰੀ ਨੇ ਜੰਗ ਵਿੱਚ ਰਫਿਊਜ਼ੀਆਂ ਅਤੇ ਔਰਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ| ਸੰਯੁਕਤ ਰਾਸ਼ਟਰ ਰਫਿਊਜ਼ੀ ਏਜੰਸੀ ਲਈ ਦੂਤ ਦਾ ਕੰਮ ਕਰ ਰਹੀ ਹਾਲੀਵੁੱਡ ਦੀ ਸਟਾਰ ਔਰਤਾਂ ਖਿਲਾਫ ਯੌਨ ਹਿੰਸਾ ਤੇ ਅਭਿਆਨ ਵਿੱਚ ਵੀ ਸ਼ਾਮਲ ਰਹੀ ਹੈ| ਬੀ. ਬੀ. ਸੀ. ਨਾਲ ਇਕ ਇੰਟਰਵਿਊ ਵਿੱਚ ਇਹ ਪੁੱਛਣ ਤੇ ਕਿ ਕੀ ਉਹ ਸਿਆਸਤ ਵੱਲ ਕਦਮ ਵਧਾ ਰਹੀ ਹੈ, ਐਂਜੇਲੀਨਾ ਨੇ ਆਖਿਆ, ‘ਜਿੱਥੇ ਵੀ ਮੇਰੀ ਜ਼ਰੂਰਤ ਹੋਵੇਗੀ ਮੈਂ ਜਾਵਾਂਗੀ| ਜੇਕਰ ਤੁਸੀਂ 20 ਸਾਲ ਪਹਿਲਾਂ ਪੁੱਛਿਆ ਹੁੰਦਾ ਤਾਂ ਮੈਂ ਹੱਸ ਪੈਂਦੀ| ਮੈਂ ਨਹੀਂ ਜਾਣਦੀ ਕਿ ਮੈਂ ਸਿਆਸਤ ਲਈ ਫਿੱਟ ਹਾਂ ਜਾਂ ਨਹੀਂ| ਅਭਿਨੇਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਸੰਗਠਨਾਂ ਨਾਲ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਖਿਤਾਬ ਦੇ ਬਹੁਤ ਕੁਝ ਬਣਾਉਣ ਵਿੱਚ ਸਮਰਥ ਕੀਤਾ ਹੈ| ਉਨ੍ਹਾਂ ਨੇ ਭਾਵੀ ਬਦਲਾਅ ਦੀ ਸੰਭਾਵਨਾ ਨੂੰ ਖਾਰਿਜ ਕੀਤਾ|

VIA PUNJAB