ਸੇਰੇਨਾ ਦੀ ਸਿਨਸਿਨਾਟੀ ‘ਚ ਧਮਾਕੇਦਾਰ ਸ਼ੁਰੂਆਤ

ਸਿਨਸਿਨਾਟੀ – ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਇਕ ਹਫਤੇ ਦੇ ਬ੍ਰੇਕ ਦੇ ਬਾਅਦ ਹਾਰਡ ਕੋਰਟ ‘ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਡਾਰਿਆ ਗਵਰੀਲੋਵਾ ਨੂੰ 6-1, 6-2 ਨਾਲ ਹਰਾ ਕੇ ਸਿਨਸਿਨਾਟੀ ਮਾਸਟਰਸ ਦੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਸੇਰੇਨਾ ਪਿਛਲੇ ਮਹੀਨੇ ਵਿੰਬਲਡਨ ਦੇ ਫਾਈਨਲ ‘ਚ ਪਹੁੰਚੀ ਸੀ ਪਰ ਉਸ ਨੇ ਘਰੇਲੂ ਕਾਰਨਾ ਕਰਕੇ ਮਾਂਟ੍ਰਿਅਲ ‘ਚ ਪਿਛਲੇ ਹਫਤੇ ਰੋਜਰਸ ਕੱਪ ਤੋਂ ਨਾਂ ਵਾਪਸ ਲੈ ਲਿਆ ਸੀ। ਸਿਨਸਿਨਾਟੀ ਮਾਸਟਰਸ ਦੇ ਪਹਿਲੇ ਰਾਊਂਡ ‘ਚ ਉਸ ਨੇ 8 ਐਸ ਲਗਾਉਂਦ ਹੋਏ ਆਸਟਰੇਲੀਆ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ। 23 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਸੇਰੇਨਾ ਦਾ ਦੂਜੇ ਦੌਰ ‘ਚ 2 ਵਾਰ ਦੀ ਵਿੰਬਲਡਨ ਜੇਤੂ ਪੇਤਰਾ ਕਵਿਤੋਵਾ ਨਾਲ ਮੁਕਾਬਲਾ ਹੋਵੇਗਾ ਜਿਸ ਨੂੰ ਪਹਿਲੇ ਰਾਊਂਡ ‘ਚ ਬਾਈ ਮਿਲੀ ਹੈ।

VIA PUNJAB