- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੈਮੀਫਾਈਨਲ ਦੀ ਰਾਹ ਮਜ਼ਬੂਤ ਕਰਨ ਉਤਰੇਗਾ ਭਾਰਤ
ਵਿਸ਼ਵ ਕੱਪ ਵਿਚ ਅਜੇਤੂ ਰਹਿ ਕੇ ਆਪਣਾ ਅਭਿਆਨ ਸਫਲਤਾਪੂਰਵਕ ਅੱਗੇ ਵਧਾ ਰਹੀ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ ਜਿੱਤ ਨਾਲ ਸੈਮੀਫਾਈਨਲ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਲਈ ਉਤਰੇਗੀ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ 5 ਮੈਚਾਂ ਵਿਚ 4 ਜਿੱਤਾਂ ਅਤੇ 1 ਮੈਚ ਰੱਦ ਰਹਿਣ ਤੋਂ ਬਾਅਦ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਹੈ। ਉਸ ਦੇ ਫਿਲਹਾਲ 9 ਅੰਕ ਹਨ। ਆਸਟਰੇਲੀਆ 12 ਅੰਕਾਂ ਨਾਲ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਚੁੱਕਾ ਹੈ। ਹੁਣ ਬਾਕੀ 3 ਸਥਾਨਾਂ ਲਈ ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਵਿਚਾਲੇ ਦੌੜ ਲੱਗੀ ਹੈ। ਭਾਰਤੀ ਟੀਮ ਯਤਨ ਕਰੇਗੀ ਕਿ ਉਹ ਹਰ ਹਾਲ ਵਿਚ ਬਾਕੀ ਬਚੇ ਮੈਚਾਂ ਵਿਚ ਆਪਣੇ ਪ੍ਰਦਰਸ਼ਨ ਨਾਲ ਸਥਿਤੀ ਮਜ਼ਬੂਤ ਕਰ ਲਵੇ। ਓਲਡ ਟ੍ਰੈਫਰਡ ਵਿਚ ਵੀਰਵਾਰ ਨੂੰ ਹੋਣ ਵਾਲੇ ਮੈਚ ਵਿਚ ਟੀਮ ਇੰਡੀਆ ਦਾ ਪਲੜਾ ਵਿੰਡੀਜ਼ ‘ਤੇ ਭਾਰੀ ਮੰਨਿਆ ਜਾ ਰਿਹਾ ਹੈ, ਜੋ ਟੂਰਨਾਮੈਂਟ ਵਿਚ ਹੁਣ ਤੱਕ ਸਿਰਫ ਇਕ ਹੀ ਮੈਚ ਜਿੱਤ ਸਕੀ ਹੈ। ਵਿੰਡੀਜ਼ ਨੇ ਆਪਣੇ 6 ਮੈਚਾਂ ‘ਚੋਂ ਇਕ ਜਿੱਤਿਆ ਹੈ ਅਤੇ 4 ਹਾਰੇ ਹਨ, ਜਦਕਿ ਇਕ ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਟੀਮ ਸੈਮੀਫਾਈਨਲ ਦੀ ਦੌੜ ‘ਚੋਂ ਲਗਭਗ ਬਾਹਰ ਹੋ ਚੁੱਕੀ ਹੈ। ਪਿਛਲੇ ਮੈਚ ਵਿਚ ਉਸ ਨੂੰ ਨਿਊਜ਼ੀਲੈਂਡ ਕੋਲੋਂ 5 ਦੌੜਾਂ ਨਾਲ ਕਰੀਬੀ ਹਾਰ ਝੱਲਣੀ ਪਈ ਸੀ। ਇਸ ਤੋਂ ਬਾਅਦ ਟੀਮ ਹੋਰ ਵੀ ਦਬਾਅ ਵਿਚ ਆ ਗਈ ਹੈ। 2 ਵਾਰ ਦੀ ਚੈਂਪੀਅਨ ਅਤੇ ਸ਼ਾਨਦਾਰ ਫਾਰਮ ਵਿਚ ਖੇਡ ਰਹੀ ਭਾਰਤੀ ਟੀਮ ਨੇ ਵੀ ਹਾਲਾਂਕਿ ਪਿਛਲੇ ਮੈਚ ਵਿਚ ਅਫਗਾਨਿਸਤਾਨ ਕੋਲੋਂ ਕਰੀਬੀ 11 ਦੌੜਾਂ ਨਾਲ ਮੈਚ ਜਿੱਤਿਆ ਸੀ। ਇਸ ਤਰ੍ਹਾਂ ਉਸ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸ ਮੈਚ ਵਿਚ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਦੇ ਹੋਏ ਵਿੰਡੀਜ਼ ਖਿਲਾਫ ਕਿਸੇ ਉਲਟਫੇਰ ਤੋਂ ਬਚੇ। ਭਾਰਤੀ ਟੀਮ ਕੋਲ ਇਕ ਮਜ਼ੂਬਤ ਬੱਲੇਬਾਜ਼ੀ ਕ੍ਰਮ ਹੈ ਪਰ ਅਫਗਾਨਿਸਤਾਨ ਖਿਲਾਫ ਉਸ ਦੇ ਬੱਲੇਬਾਜ਼ਾਂ ਵਿਚ ਸਿਰਫ ਕਪਤਾਨ ਵਿਰਾਟ ਅਤੇ ਕੇਦਾਰ ਜਾਧਵ ਹੀ ਡਟ ਕੇ ਦੌੜਾਂ ਬਣਾ ਸਕੇ ਸਨ। ਭਾਰਤ ਦਾ ਪਲੜਾ ਚਾਹੇ ਮਜ਼ਬੂਤ ਹੋਵੇ ਪਰ ਵੈਸਟਇੰਡੀਜ਼ ਕੋਲ ਹੁਣ ਗੁਆਉਣ ਲਈ ਕੁੱਝ ਨਹੀਂ ਹੈ। ਉਹ ਟੀਮ ਇੰਡੀਆ ਦੇ ਸਮੀਕਰਨ ਵਿਗਾੜ ਕੇ ਉਸ ਨੂੰ ਮੁਸ਼ਕਿਲ ਵਿਚ ਪਾ ਸਕਦੀ ਹੈ।


