ਸ੍ਰੀਲੰਕਾ ਰਾਸ਼ਟਰਪਤੀ ਨੇ ਪੁਲੀਸ ਮੁਖੀ ਨੂੰ ਮੁਅੱਤਲ ਕੀਤਾ

ਕੋਲੰਬੋ – ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਲਾ ਸ੍ਰੀਸੇਨਾ ਨੇ ਮੁਲਕ ਦੇ ਪੁਲੀਸ ਮੁਖੀ ਪੁਜਿਤ ਜੈਸੁੰਦਰਾ ਨੂੰ ਮੁਅੱਤਲ ਕਰ ਦਿੱਤਾ ਹੈ। ਇੰਸਪੈਕਟਰ ਜਨਰਲ ਜੈਸੁੰਦਰਾ ਨੇ ਈਸਟਰ ਬੰਬ ਧਮਾਕਿਆਂ ਦੇ ਮੱਦੇਨਜ਼ਰ ਬਣੇ ਦਬਾਅ ਦੇ ਬਾਵਜੂਦ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਸ੍ਰੀਸੇਨਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਜੈਸੁੰਦਰਾ ਨੇ ਅਸਤੀਫ਼ਾ ਦੇ ਦਿੱਤਾ ਹੈ ਪਰ ਉਨ੍ਹਾਂ ਲਿਖਤੀ ਰੂਪ ਵਿਚ ਕੁਝ ਨਹੀਂ ਭੇਜਿਆ ਤੇ ਆਪਣੀ ਸਰਕਾਰੀ ਰਿਹਾਇਸ਼ ਵਿਚ ਹੀ ਰਹਿ ਰਹੇ ਹਨ। ਸੀਨੀਆਰਤਾ ਵਿਚ ਦੂਜੇ ਨੰਬਰ ਦੇ ਅਧਿਕਾਰੀ ਡਿਪਟੀ ਇੰਸਪੈਕਟਰ ਜਨਰਲ ਸੀ.ਡੀ. ਵਿਕਰਮਾਸਿੰਘੇ ਨੂੰ ਕਾਰਜਕਾਰੀ ਪੁਲੀਸ ਮੁਖੀ ਲਾਇਆ ਗਿਆ ਹੈ। ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਕਿਹਾ ਹੈ ਕਿ ਮੁਲਕ ਵਿਚੋਂ ਜਿਹਾਦੀਆਂ ਤੇ ਕੱਟੜਵਾਦ ਦੇ ਖ਼ਾਤਮੇ ਲਈ ਸਖ਼ਤ ਕਾਨੂੰਨ ਲਾਗੂ ਕੀਤੇ ਜਾਣਗੇ।

VIA PUNJAB