- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਭਜਨ ਨੇ ਕੁਲਦੀਪ-ਯੁਜਵੇਂਦਰ ਸਪਿਨ ਜੋੜੀ ਦੀ ਕੀਤੀ ਸ਼ਲਾਘਾ
ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੀ ਭਾਰਤ ਸਪਿਨ ਜੋੜੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ‘ਚ ਸੀਮਿਤ ਓਵਰਾਂ ਦੇ ਕ੍ਰਿਕਟ ‘ਚ ਭਾਰਤੀ ਟੀਮ ਦੀ ਸਫਲਤਾ ‘ਚ ਅਹਿਮ ਭੂਮੀਕਾ ਨਿਭਾਈ ਹੈ। ਕੁਲਦੀਪ ਨੇ ਐਤਵਾਰ ਨੂੰ ਕੋਲਕਾਤਾ ‘ਚ ਵੈਸਟਇੰਡੀਜ਼ ਵਿਰੁੱਧ ਪਹਿਲੇ ਟੀ-20 ਮੈਚ ‘ਚ ਵੀ 13 ਦੌੜਾਂ ‘ਤੇ 3 ਵਿਕਟਾਂ ਹਾਸਲ ਕੀਤੀਆਂ। ਸੋਮਵਾਰ ਨੂੰ ਆਗਰਾ ‘ਚ ਹਰਭਜਨ ਨੇ ਕਿਹਾ ਕਿ ਚਾਈਨਾਮੈਨ ਕੁਲਦੀਪ ਨੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਜੀ ਨੇ ਕਿਹਾ ਚਾਹਲ ਵੀ ਕੁਲਦੀਪ ਦਾ ਵਧੀਆ ਸਾਥ ਦੇ ਰਿਹਾ ਹੈ। ਦੋਵੇਂ ਸਪਿਨਰ ਵਿਰੋਧੀ ਟੀਮ ‘ਤੇ ਦਬਾਅ ਬਣਾ ਕੇ ਰੱਖਦੇ ਹਨ।
ਹਰਭਜਨ ਨੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਵੈਸਟਇੰਡੀਜ਼ ਵਿਰੁੱਧ ਹਾਲ ਹੀ ‘ਚ ਟੈਸਟ ਕ੍ਰਿਕਟ ‘ਚ ਸ਼ਾਨਦਾਰ ਡੈਬਿਊ ਕਰਦੇ ਹੋਏ ਸੈਂਕੜਾ ਲਗਾਇਆ ਸੀ। ਭਾਰਤ ਦੀ ਵਧੀਆ ਬੈਂਚ ਸਟ੍ਰੈਂਥ ਤੇ ਲਗਾਤਾਰ ਵਧੀਆ ਖਿਡਾਰੀਆਂ ਦੇ ਸਾਹਮਣੇ ਆਉਣ ਦਾ ਸਿਹਰਾ ਆਈ. ਪੀ. ਐੱਲ. ਨੂੰ ਵੀ ਦਿੰਦੇ ਹੋਏ ਹਰਭਜਨ ਨੇ ਕਿਹਾ ਕਿ ਇਹ ਟੀ-20 ਲੀਗ ਖਿਡਾਰੀਆਂ ਦੇ ਲਈ ਇਕ ਵਧੀਆ ਪਲੇਟਫਾਰਮ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਪੀ. ਐੱਲ. ਦੀ ਬਦੌਲਤ ਵਧੀਆ ਕ੍ਰਿਕਟਰ ਮਿਲ ਰਹੇ ਹਨ।


