- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਔਰਤਾਂ ਵਿੱਚੋਂ ਕ੍ਰਿਸਟੀਨਾ ਨੇ ਬਣਾਇਆ ਪੁਲਾੜ ਸਟੇਸ਼ਨ ਵਿੱਚ ਜ਼ਿਆਦਾ ਸਮਾਂ ਰਹਿਣ ਦਾ ਰਿਕਾਰਡ
ਵਾਸ਼ਿੰਗਟਨ – ਨਾਸਾ ਦੀ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਇਕ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਵਿਚ ਹੈ| ਕ੍ਰਿਸਟੀਨਾ ਦੀ ਪੁਲਾੜ ਮੁਹਿੰਮ ਦੀ ਮਿਆਦ ਵਿੱਚ ਵਿਸਥਾਰ ਹੋਣ ਦੇ ਨਾਲ ਹੁਣ ਉਹ ਪੁਲਾੜ ਸਟੇਸ਼ਨ ਵਿਚ 328 ਦਿਨ ਬਿਤਾਉਣ ਦਾ ਇਕ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹੈ| ਕਿਸੇ ਵੀ ਮਹਿਲਾ ਵੱਲੋਂ ਪੁਲਾੜ ਸਟੇਸ਼ਨ ਵਿਚ ਬਿਤਾਇਆ ਗਿਆ ਇਹ ਸਭ ਤੋਂ ਜ਼ਿਆਦਾ ਸਮਾਂ ਹੋਵੇਗਾ| ਕ੍ਰਿਸਟੀਨਾ 14 ਮਾਰਚ ਨੂੰ ਪੁਲਾੜ ਸਟੇਸ਼ਨ ਪਹੁੰਚੀ ਸੀ ਅਤੇ ਹੁਣ ਤਿਆਰ ਸਮਾਂ ਸਾਰਣੀ ਮੁਤਾਬਕ ਉਹ ਫਰਵਰੀ 2020 ਤੱਕ ਉੱਥੇ ਰਹੇਗੀ|ਇਸ ਤੋਂ ਪਹਿਲਾਂ ਸਾਲ 2016-17 ਵਿਚ ਪੁਲਾੜ ਯਾਤਰੀ ਪੈਗੀ ਵ੍ਹੀਟਸਨ ਨੇ 288 ਦਿਨ ਪੁਲਾੜ ਸਟੇਸ਼ਨ ਵਿਚ ਬਿਤਾਉਣ ਦਾ ਰਿਕਾਰਡ ਬਣਾਇਆ ਸੀ| ਪੁਰਸ਼ਾਂ ਵਿਚ ਸਭ ਤੋਂ ਵੱਧ 340 ਦਿਨ ਸਕੌਟ ਕੇਲੀ ਨੇ ਪੁਲਾੜ ਸਟੇਸ਼ਨ ਵਿੱਚ ਬਿਤਾਏ ਹਨ| ਇਹ ਰਿਕਾਰਡ ਸਾਲ 2015-16 ਵਿਚ ਬਣਾਇਆ ਗਿਆ ਸੀ| ਨਾਸਾ ਅਤੇ ਉਸ ਦੇ ਆਈ.ਐਸ.ਐਸ. ਸਹਿਯੋਗੀ ਨੇ ਭਵਿੱਖ ਲਈ ਨਵੀਂ ਸਮਾਂ ਸੂਚੀ ਅਤੇ ਨਵੇਂ ਚਾਲਕ ਦਲ ਲਈ ਪ੍ਰੋਗਰਾਮ ਤੈਅ ਕੀਤਾ ਹੈ| ਜਿਸ ਮੁਤਾਬਕ ਨਾਸਾ ਦੀ ਪੁਲਾੜ ਯਾਤਰੀ ਜੇਸਿਕਾ ਮੇਅਰ ਆਪਣੀ ਪਹਿਲੀ ਯਾਤਰਾ ਤੇ ਜਾਵੇਗੀ ਅਤ ਨਾਸਾ ਦੇ ਪੁਲਾੜ ਯਾਤਰੀ ਐਂਡੂ ਮੋਗਰਨ ਦੀ ਯਾਤਰਾ ਵਿਚ ਵਿਸਥਾਰ ਕੀਤਾ ਜਾਵੇਗਾ|


