- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰਮੀਤ ਪਨਾਗ ਦੀ ਪੁਸਤਕ ‘ਮੁਰਗ਼ਾਬੀਆਂ’ ਲੋਕ ਅਰਪਣ
ਟੋਰਾਂਟੋ – ‘ਲਿਟਰੇਰੀ ਰਿਫ਼ਲੈੱਕਸ਼ਨਜ਼’ ਵੱਲੋਂ ਕੈਨੇਡੀਅਨ ਪੰਜਾਬੀ ਕਹਾਣੀ ਬਾਰੇ ਕਰਵਾਏ ਸੈਮੀਨਾਰ ਦੌਰਾਨ ਗੁਰਮੀਤ ਪਨਾਗ ਦੀ ਪਲੇਠੀ ਕਹਾਣੀ ਪੁਸਤਕ ‘ਮੁਰਗ਼ਾਬੀਆਂ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਹਾਣੀਕਾਰ ਤੇ ਆਲੋਚਕ ਪ੍ਰੋ. ਬਲਦੇਵ ਸਿੰਘ ਧਾਲੀਵਾਲ, ਜਰਨੈਲ ਸਿੰਘ ਅਤੇ ਗੁਰਮੀਤ ਪਨਾਗ ਸ਼ਾਮਲ ਸਨ ਅਤੇ ਮੰਚ ਦਾ ਸੰਚਾਲਨ ਕਵਿੱਤਰੀ ਸੁਰਜੀਤ ਕੌਰ ਨੇ ਕੀਤਾ। ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਬਹੁ-ਰਾਸ਼ਟਰੀ ਸੱਭਿਆਚਾਰਾਂ ਵਾਲਾ ਦੇਸ਼ ਹੈ ਅਤੇ ਇੱਥੇ ਮੁੱਖ ਸਮੱਸਿਆ ਆਪਣੀ ‘ਪਛਾਣ’ ਦੀ ਬਣ ਜਾਂਦੀ ਹੈ। ਉਨ੍ਹਾਂ ਅਨੁਸਾਰ ਸ਼ਬਦ ‘ਪਾਰ-ਰਾਸ਼ਟਰੀ’ (ਟ੍ਰਾਂਸ-ਨੈਸ਼ਨਲ) ਅੰਗਰੇਜ਼ੀ ਸ਼ਬਦ ‘ਗਲੋਬਲ’ ਦੇ ਵਧੇਰੇ ਨੇੜੇ ਹੈ ਅਤੇ ‘ਪਾਰ-ਰਾਸ਼ਟਰੀਵਾਦ’ ਦੀਆਂ ਜੜ੍ਹਾਂ ਭਾਰਤੀ ਤੇ ਪੰਜਾਬੀ ਰਾਸ਼ਟਰਵਾਦ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ-ਸੰਵਾਦ ਰਚਾਉਂਦਿਆਂ ਹੋਇਆਂ ਲੋਕਾਂ ਵਿਚ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਦੀ ਸਵੀਕਾਰਤਾ ਦੀ ਭਾਵਨਾ ਕੰਮ ਕਰਦੀ ਹੈ। ਉਨ੍ਹਾਂ ਗੁਰਮੀਤ ਪਨਾਗ ਦੀਆਂ ਕਹਾਣੀਆਂ ‘ਮੁਰਗ਼ਾਬੀਆਂ’, ‘ਗੋਰੀ ਅੱਖ ਦਾ ਟੀਰ’, ‘ਵੀਜ਼ਾ ਨਾਨੀ ਦਾ’, ਕੋਈ ਦੇਸ਼ ਨਾ ਜਾਣੇ ਮੇਰਾ’ ਅਤੇ ‘ਮਿੱਸ ਇੱਜ਼ੀ’ ਵਿਚ ਇਨ੍ਹਾਂ ਦੀ ਪਾਤਰ-ਉਸਾਰੀ ਅਤੇ ਪਾਤਰਾਂ ਦੇ ਆਪਣੀ ਟਕਰਾਅ ਦੀ ਵੀ ਬਾਖ਼ੂਬੀ ਗੱਲ ਕੀਤੀ। ਇਸ ਦੌਰਾਨ ਹੋਈ ਬਹਿਸ ਵਿਚ ਬਲਦੇਵ ਦੂਹੜੇ, ਜਰਨੈਲ ਸਿੰਘ, ਪੂਰਨ ਸਿੰਘ ਪਾਂਧੀ, ਮਲਵਿੰਦਰ, ਹਰਜਿੰਦਰ ਪੰਧੇਰ, ਬੁੱਧ ਸਿੰਘ ਘੁੰਮਣ ਬਰਜਿੰਦਰ ਗੁਲਾਟੀ ਤੇ ਹੋਰਨਾਂ ਨੇ ਭਾਗ ਲਿਆ।


