- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਜੇ ਹਜ਼ਾਰੇ ਟਰਾਫੀ ‘ਚ ਖੇਡ ਸਕਦੇ ਹਨ ਧੋਨੀ
ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਘਰੇਲੂ ਵਿਜੇ ਹਜ਼ਾਰੇ ਟਰਾਫੀ ਇਕ ਰੋਜ਼ਾ ਟੂਰਨਾਮੈਂਟ ‘ਚ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਝਾਰਖੰਡ ਕ੍ਰਿਕਟ ਟੀਮ ਲਈ ਖੇਡ ਸਕਦੇ ਹਨ। ਝਾਰਖੰਡ ਕ੍ਰਿਕਟ ਟੀਮ ਦੇ ਕੁਆਰਟਰ ਫਾਈਨਲ ‘ਚ ਕੁਆਲੀਫਾਈ ਕਰਨ ਦੇ ਬਾਅਦ ਧੋਨੀ ਦੇ ਘਰੇਲੂ ਟੀਮ ‘ਚ ਖੇਡਣ ਦੀ ਸੰਭਾਵਨਾ ਬਣੀ ਹੈ। ਉਹ ਝਾਰਖੰਡ ਦੀ ਟੀਮ ਦੇ ਨਾਲ ਟ੍ਰੇਨਿੰਗ ਕਰ ਰਹੇ ਹਨ ਪਰ ਗਰੁੱਪ ਲੀਗ ‘ਚ ਉਸ ਵੱਲੋਂ ਖੇਡਣ ਨਹੀਂ ਉਤਰੇ ਸਨ। ਉਹ ਹਾਲ ਹੀ ‘ਚ ਏਸ਼ੀਆ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਰਹੇ ਸਨ। ਧੋਨੀ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਤੋਂ ਗੁਜ਼ਰ ਰਹੇ ਹਨ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ। ਧੋਨੀ ਟੈਸਟ ਤੋਂ ਸੰਨਿਆਸ ਦੇ ਬਾਅਦ ਸੀਮਿਤ ਓਵਰ ਫਾਰਮੈਟ ‘ਚ ਖੇਡ ਰਹੇ ਹਨ। ਉਨ੍ਹਾਂ ਮੌਜੂਦਾ ਸਾਲ ‘ਚ 15 ਵਨ ਡੇ ਅਤੇ 7 ਟਵੰਟੀ-20 ਕੌਮਾਂਤਰੀ ਮੈਚਾਂ ‘ਚ ਹਿੱਸਾ ਲਿਆ ਹੈ ਜਦਕਿ ਘਰੇਲੂ ਕ੍ਰਿਕਟ ‘ਚ ਵੀ ਉਹ ਹਿੱਸਾ ਨਹੀਂ ਲੈਂਦੇ ਹਨ। ਵਿਜੇ ਹਜ਼ਾਰੇ ਟਰਾਫੀ ਦੇ ਸਾਰੇ ਨਾਕਆਊਟ ਮੈਚ ਬੈਂਗਲੁਰੂ ‘ਚ ਖੇਡੇ ਜਾਣੇ ਹਨ।


