- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਦੇ ਸਾਬਕਾ ਸਲਾਹਕਾਰ ਨੂੰ 14 ਦਿਨਾਂ ਦੀ ਕੈਦ ਤੇ 9500 ਡਾਲਰ ਜੁਰਮਾਨਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਸਲਾਹਕਾਰ ਨੂੰ ਐੱਫ. ਬੀ. ਅਾਈ. ਕੋਲ ਝੂਠ ਬੋਲਣ ਦੇ ਮਾਮਲੇ ’ਚ ਸ਼ੁੱਕਰਵਾਰ ਕੈਦ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦੇ ਰੂਸ ਨਾਲ ਸੰਪਰਕ ਕਾਰਨ ਹੀ ਮਾਸਕੋ ਨਾਲ ਸੰਭਾਵਿਤ ਗੰਢਤੁੱਪ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਕ ਅਮਰੀਕੀ ਜ਼ਿਲਾ ਜੱਜ ਨੂੰ ਵਿਦੇਸ਼ੀ ਨੀਤੀ ਸਹਾਇਕ ਜਾਰਜ ਪਾਪਾਡੋਪੌਲੋਸ ਨੂੰ 14 ਦਿਨ ਦੀ ਸਜ਼ਾ ਸੁਣਾਉਂਦਿਅਾਂ ਕਿਹਾ ਕਿ ਉਨ੍ਹਾਂ ਨੇ ਇਕ ਅਜਿਹੀ ਜਾਂਚ ਨੂੰ ਲੈ ਕੇ ਝੂਠ ਬੋਲਿਅਾ ਜੋ ਦੇਸ਼ ਦੀ ਸੁਰੱਖਿਅਾ ਲਈ ਅਹਿਮ ਹੈ। ਦੋਸ਼ੀ ਨੇ ਵਾਸ਼ਿੰਗਟਨ ਦੀ ਅਦਾਲਤ ’ਚ ਕਿਹਾ, ‘‘ਜਨਵਰੀ 2017 ’ਚ ਮੈਂ ਇਕ ਗਲਤੀ ਕੀਤੀ ਸੀ ਜਿਸ ਲਈ ਮੈਂ ਸ਼ਰਮਿੰਦਾ ਹਾਂ’’। ਸੰਘੀ ਅਦਾਲਤ ਨੇ ਉਸ ਦੇ ਪਛਤਾਵੇ ’ਤੇ ਵਿਚਾਰ ਕਰਦੇ ਹੋਏ ਦੋਸ਼ੀ ਨੂੰ ਹਲਕੀ ਸਜ਼ਾ ਦਿੱਤੀ ਜਿਸ ਵਿਚ 9500 ਅਮਰੀਕੀ ਡਾਲਰ ਜੁਰਮਾਨਾ, ਇਕ ਸਾਲ ਪੈਰੋਲ ਅਤੇ ਕਮਿਊਨਿਟੀ ਸੇਵਾ ਸ਼ਾਮਲ ਹੈ।


