ਓਬਾਮਾ ਨੇ ਪਹਿਲੀ ਵਾਰ ਚੋਣ ਪ੍ਰਚਾਰ ਦੌਰਾਨ ਟਰੰਪ ‘ਤੇ ਵਿੰਨ੍ਹਿਆ ਨਿਸ਼ਾਨਾ

ਸ਼ਿਕਾਗੋ – ਸਾਬਕਾ ਅਮਰੀਕੀ ਰਾਸ਼ਟਰਪਤੀ ਰਾਜਨੀਤੀ ‘ਚ ਵਾਪਸ ਆ ਗਏ ਗਨ। ਓਬਾਮਾ ਨੇ ਇਕ ਚੋਣ ਪ੍ਰਚਾਰ ਦੌਰਾਨ ਪਹਿਲੀ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ। ਸ਼ੁੱਕਰਵਾਰ ਨੂੰ ਓਬਾਮਾ ਨੇ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ਲਈ ਹੋਏ ਪ੍ਰਚਾਰ ਅਭਿਆਨ ‘ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਟਰੰਪ ਦੇ ਦੌਰੇ ‘ਚ ਹੋਣ ਵਾਲੀ ਰਾਜਨੀਤੀ ਨਾਲ ਜੁੜੀਆਂ ਆਪਣੀਆਂ ਚਿੰਤਾਵਾਂ ਨੂੰ ਵੀ ਜਨਤਕ ਕਰ ਦਿੱਤਾ। ਅਜੇ ਤੱਕ ਓਬਾਮਾ ਨੇ ਟਰੰਪ ‘ਤੇ ਪ੍ਰਤੱਖ ਤੌਰ ‘ਤੇ ਨਿਸ਼ਾਨਾ ਨਹੀਂ ਵਿੰਨ੍ਹਿਆ ਸੀ। ਇਹ ਪਹਿਲਾਂ ਮੌਕਾ ਸੀ ਜਦੋਂ ਓਬਾਮਾ ਨੇ ਟਰੰਪ ਦੀ ਕਿਸੇ ਜਨਤਕ ਮੰਚ ‘ਤੇ ਨਿੰਦਾ ਕੀਤੀ ਹੈ। ਓਬਾਮਾ ਸ਼ੁੱਕਰਵਾਰ ਨੂੰ ਅਰਬਾਨਾ ‘ਚ ਸਥਿਤ ਐਲੀਨਿਆਸ ਯੂਨੀਵਰਸਿਟੀ ‘ਚ ਚੋਣ ਪ੍ਰਚਾਰ ਲਈ ਮੌਜੂਦ ਸਨ। ਓਬਾਮਾ ਨੇ ਆਪਣੇ ਵਿਰੋਧੀ ਧਿਰ ਦੇ ਟਰੰਪ ਨੂੰ ਅਮਰੀਕਾ ‘ਚ ਹੋਣ ਵਾਲੀ ਵੰਡ ਅਤੇ ਧਰੁਵੀਕਰਨ (ਪੋਲਰਾਈਜੇਸ਼ਨ) ਕਾਰਨ ਨਹੀਂ ਬਲਕਿ ਉਸ ਦਾ ਲੱਛਣ ਕਰਾਰ ਦਿੱਤਾ। ਓਬਾਮਾ ਨੇ ਆਖਿਆ ਕਿ ਟਰੰਪ ਉਸ ਗੁੱਸੇ ਦਾ ਫਾਇਦਾ ਚੁੱਕ ਰਹੇ ਹਨ, ਜਿਸ ਨੂੰ ਪਿਛਲੇ ਕਈ ਸਾਲਾ ਤੋਂ ਰਾਜਨੇਤਾ ਹਵਾ ਦਿੰਦੇ ਆ ਰਹੇ ਹਨ। ਓਬਾਮਾ ਨੇ ਇਥੇ ਮੌਜੂਦ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਡੋਨਾਲਡ ਟਰੰਪ ਦੇ ਨਾਲ ਸ਼ੁਰੂ ਨਹੀਂ ਹੋਇਆ ਬਲਕਿ ਇਹ ਤਾਂ ਇਕ ਲੱਛਣ ਹੈ। ਉਹ ਸਿਰਫ ਉਸ ਗੁੱਸੇ ਦਾ ਫਾਇਦੇ ਚੁੱਕ ਰਹੇ ਹਨ ਜਿਸ ਨੂੰ ਪਿਛਲੇ ਕਈ ਸਾਲਾ ਤੋਂ ਰਾਜਨੇਤਾ ਨੇ ਬੀਜਿਆ ਹੈ। ਓਬਾਮਾ ਨੇ ਅੱਗੇ ਆਖਿਆ ਕਿ ਨਾ ਸਿਰਫ ਸਾਨੂੰ ਪੂਰਵ ‘ਚ ਇਕ ਡਰ ਅਤੇ ਗੁੱਸਾ ਬੀਜਿਆ ਗਿਆ ਸੀ ਬਲਕਿ ਸਾਡੀ ਜ਼ਿੰਦਗੀ ‘ਚ ਹੋਏ ਉਤਾਰ-ਚੜਾਅ ਕਾਰਨ ਹੀ ਇਹ ਗੁੱਸਾ ਪੈਦਾ ਹੋਇਆ।

VIA PUNJAB