- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਵਿਖੇ ਹਨ 35 ਹਜ਼ਾਰ ਅਫਗਾਨੀ ਸਿੱਖ –ਡਾ. ਰੂਪ ਸਿੰਘ
ਅੰਮ੍ਰਿਤਸਰ – ਡਾ. ਰੂਪ ਸਿੰਘ ਨੇ ਦੱਸਿਆ ਕਿ ਦਿੱਲੀ ਵਿਚ ਇਸ ਸਮੇਂ ਅਫਗਾਨੀ ਸਿੱਖਾਂ ਦੀ 35 ਹਜ਼ਾਰ ਦੇ ਕਰੀਬ ਆਬਾਦੀ ਹੈ, ਜਿਨ੍ਹਾਂ ਵਿਚ ਕਾਬਲੀ ਤੇ ਖੋਸਤੀ ਦੋਵੇਂ ਤਰ੍ਹਾਂ ਦੇ ਸਿੱਖ ਹਨ।ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਸਿੱਖ ਗੁਰੂ ਘਰ ਦੇ ਪੱਕੇ ਸ਼ਰਧਾਲੂ ਹਨ। ਉਨ੍ਹਾਂ ਅੰਦਰ ਸਿੱਖੀ ਪਿਆਰ ਦਾ ਪ੍ਰਗਟਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਸਾਰੇ ਹੀ ਕਾਬਲੀ ਸਿੱਖ ਸਾਬਤ ਸੂਰਤ ਅੰਮ੍ਰਿਤਧਾਰੀ ਹਨ। ਖੋਸਤੀ ਸਿੱਖਾਂ ਬਾਰੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਸਾਬਤ ਸੂਰਤ ਸਰੂਪ ਵਿਚ ਨਹੀਂ ਹਨ ਪਰ ਗੁਰੂ ਘਰ ਦੇ ਸ਼ਰਧਾਲੂ ਹੁੰਦਿਆਂ ਰਸਮੋ ਰੀਵਾਜ਼ ਸਿੱਖ ਧਰਮ ਅਨੁਸਾਰ ਕਰਦੇ ਹਨ ਅਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਕਮਾਉਣ ਵਾਲੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਫਗਾਨਿਸਤਾਨ ’ਚ ਅਕਾਲੀ ਕੌਰ ਸਿੰਘ ਵੱਲੋਂ 1922 ਵਿਚ ਖਾਲਸਾ ਦੀਵਾਨ ਵੈਲਫੇਅਰ ਸੁਸਾਇਟੀ ਬਣਾਈ ਗਈ ਸੀ ਜਿਸ ਦਾ ਦਫਤਰ 1992 ਵਿਚ ਹਾਲਾਤ ਵਿਗੜਨ ਕਾਰਨ ਦਿੱਲੀ ਵਿਖੇ ਤਬਦੀਲ ਹੋ ਗਿਆ ਸੀ। ਇਸ ਸੁਸਾਇਟੀ ਵੱਲੋਂ ਦਿੱਲੀ ਵਿਖੇ ਇਸ ਸਮੇਂ 630 ਬੱਚੇ ਪੜਾਏ ਜਾ ਰਹੇ ਹਨ, ਜਦਕਿ ਹੁਣ ਤੱਕ ਕੁਲ 18500 ਬੱਚੇ ਪੜਾਏ ਜਾ ਚੁੱਕੇ ਹਨ। ਸੁਸਾਇਟੀ ਵੱਲੋਂ 28 ਸਕੂਲਾਂ ਨਾਲ ਸਮਝੌਤਾ ਕੀਤਾ ਹੋਇਆ ਹੈ ਜੋ ਘੱਟ ਫੀਸਾਂ ਵਸੂਲਦੇ ਹਨ। ਇਸ ਤੋਂ ਇਲਾਵਾ ਸੁਸਾਇਟੀ ਬੱਚੀਆਂ ਨੂੰ ਸਿਲਾਈ ਕਢਾਈ ਦਾ ਕੋਰਸ ਕਰਵਾਉਣ ਦਾ ਉੱਦਮ ਵੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ 1992 ਵਿਚ ਜਦੋਂ ਬਾਬਰੀ ਮਸਜਿਦ ਢੱਠੀ ਸੀ ਤਾਂ ਅਫਨਗਾਨਿਸਤਾਨ ਵਿਚ ਸਿੱਖਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਅਫਗਾਨਿਸਤਾਨ ਅੰਦਰ 75 ਗੁਰਦੁਆਰੇ ਸਨ ਜੋ ਅੱਜ ਕੇਵਲ 5 ਦੇ ਕਰੀਬ ਹੀ ਰਹਿ ਗਏ ਹਨ।


