- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਕਲੀਨ ਸਵੀਪ ਕਰਨ ਤੋਂ ਰੋਕਿਆ
ਲੰਡਨ – ਸੋਫੀ ਡੇਵਾਈਨ ਦੀ ਅਜੇਤੂ 117 ਦੌੜਾਂ ਦੀ ਪਾਰੀ ਅਤੇ ਸਪਿਨਰ ਲੇਹ ਕਾਸਪੇਰੇਕ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਹਾਰੇ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਵਨਡੇ ਮੈਚ ‘ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ ‘ਚ 3-0 ਤੋਂ ਕਲੀਨ ਸਵੀਪ ਕਰਨ ਤੋਂ ਰੋਕ ਦਿੱਤਾ। ਇੰਗਲੈਂਡ ਵੱਲੋਂ ਏਮੀ ਜੋਨਸ ਅਤੇ ਟੈਮੀ ਬੋਰਮੋਂਟ ਦੀ ਸਲਾਮੀ ਜੋੜੀ ਨੇ ਸੈਂਕੜੇ ਵਾਲੀ ਸ਼ਾਂਝੇਦਾਰੀ ਕੀਤੀ ਜਿਸ ਦੇ ਸਹਾਰੇ ਇੰਗਲੈਂਡ ਇਕ ਵੱਡੇ ਸਕੋਰ ਵੱਲ ਵਧਦਾ ਦਿੱਸਿਆ। ਪਰ ਬੋਮੋਂਟ ਦੇ 53 ਦੌੜਾਂ ‘ਤੇ ਆਊਟ ਹੋਣ ਦੇ ਬਾਅਦ ਵਿਕਟਾਂ ਦਾ ਝੜਨਾ ਸ਼ੁਰੂ ਹੋ ਗਿਆ ਅਤੇ ਵਿਸ਼ਵ ਜੇਤੂ ਟੀਮ ਨੇ ਅਗਲੀਆਂ 115 ਦੌੜਾਂ ਜੋੜਨ ਦੇ ਨਾਲ ਸਾਰੇ ਵਿਕਟਾਂ ਗੁਆ ਦਿੱਤੇ। ਟੀਮ ਇਸ ਨਾਲ 219 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੀ ਕਾਸਪੇਰੇਕ ਨੇ 39 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ। ਡੇਵਾਈਨ ਨੇ ਵੀ 117 ਗੇਂਦਾਂ ‘ਚ ਇੰਨੀਆਂ ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਕੈਥਰੀਨ ਬ੍ਰੰਟ ਦੀ ਗੇਂਦ ‘ਤੇ ਛੱਕਾ ਲਗਾਉਂਦੇ ਹੋਏ ਮੈਚ ਨਿਊਜ਼ੀਲੈਂਡ ਦੇ ਨਾਂ ਕਰ ਦਿੱਤਾ। ਮਹਿਮਾਨ ਟੀਮ ਨੇ ਪੰਜ ਓਵਰ ਤੋਂ ਜ਼ਿਆਦਾ ਦਾ ਖੇਡ ਬਾਕੀ ਹੋਣ ਤੋਂ ਪਹਿਲਾਂ ਹੀ ਟੀਚਾ ਹਾਸਲ ਕਰ ਲਿਆ।


