ਪ੍ਰਕਾਸ਼ ਗੁਰਪੁਰਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ

ਬੀਤੇ ਦਿਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਇਟਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਗੁਰਪੁਰਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮਹਾਨ ਗੁਰਮਤਿ ਸਮਾਗਮ ਵਿਚ ਗੁਰੂਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੀ ਜੰਮੂ ਵਾਲੇ ਅਤੇ ਭਾਈ ਬਲਜੀਤ ਸਿੰਘ ਜੀ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਸਮਾਗਮ ਵਿੱਚ ਪੰਥ ਪ੍ਰਸਿਧ ਕੀਰਤਨੀਏ ਭਾਈ ਰਣਜੀਤ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਉਚੇਚੇ ਤੌਰ ਤੇ ਇੰਡੀਆ ਦੀ ਧਰਤੀ ਤੋ ਪੁੱਜੇ। 4 ਜਨਵਰੀ ਦਿਨ ਸ਼ਨੀਵਾਰ ਸਵੇਰੇ ਸਰਦਾਰ ਪਰਮਜੀਤ ਸਿੰਘ ਜੀ ਕਸਤਾਨੇਦਲੋ ਵਲੋਂ ਆਪਣੀ ਪੋਤਰੀ ਪ੍ਰਬਲੀਨ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਕਰਵਾਈ। 5 ਜਨਵਰੀ ਦਿਨ ਐਤਵਾਰ ਪਹਿਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਜਗੀਰ ਸਿੰਘ ਜੀ ਔਲਖ ਵਲੋਂ ਆਪਣੇ ਪੋਤਰੇ ਗੁਰਬਾਜ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਅੰਦਰ ਕਰਵਾਈ ਗਈ ਅਤੇ ਦੂਸਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸਰਦਾਰ ਪਰਦੀਪ ਸਿੰਘ ਜੀ ਲੇਨੌ ਵਲੋਂ ਆਪਣੀ ਬੇਟੀ ਅਨਾਹਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਕਰਵਾਈ ਗਈ ਅਤੇ ਤੀਸਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸਰਦਾਰ ਕਾਬਲ ਸਿੰਘ ਜੀ ਵਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਕਰਵਾਈ ਗਈ। ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦਿਆਂ ਸਰਦਾਰ ਸੁਰਜੀਤ ਸਿੰਘ ਜੀ ਪਰਾਲਬੀਨੋ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਿਨ ਸ਼ੁੱਕਰਵਾਰ ਸਵੇਰੇ 10:00 ਵਜੇ ਅਰੰਭ ਹੋਏ ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 10:00 ਵਜੇ ਪਾਏ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

VIA PUNJAB