ਵਿਰਾਟ ਕੋਹਲੀ ਦਾ ਸੈਂਕੜਾ, ਭਾਰਤ ਨੇ ਇੰਗਲੈਂਡ ’ਤੇ ਸ਼ਿਕੰਜਾ ਕਸਿਆ

ਨਾਟਿੰਘਮ – ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਚੇਤੇਸ਼ਵਰ ਪੁਜਾਰਾ ਦੇ ਨੀਮ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਮੇਜ਼ਬਾਨ ਟੀਮ ’ਤੇ ਸ਼ਿਕੰਜ਼ਾ ਕਸ ਦਿੱਤਾ ਹੈ। ਭਾਰਤੀ ਕਪਤਾਨ ਨੇ 197 ਗੇਂਦਾਂ ਵਿੱਚ ਦਸ ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਕੋਹਲੀ ਨੂੰ ਇੰਗਲੈਂਡ ਦੇ ਗੇਂਦਬਾਜ਼ ਕ੍ਰਿਸ ਵੌਕਸ ਅਤੇ ਪੁਜਾਰਾ ਨੂੰ ਬੈਨ ਸਟੋਕਸ ਨੇ ਆਊਟ ਕੀਤਾ। ਭਾਰਤ ਨੇ ਸੱਤ ਵਿਕਟਾਂ ’ਤੇ 352 ਦਾ ਸਕੋਰ ਬਣਾ ਕੇ 507 ਦੌੜਾਂ ਦੀ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਚਾਹ ਦੇ ਬ੍ਰੇਕ ਤਕ ਤਿੰਨ ਵਿਕਟਾਂ ’ਤੇ 270 ਦੌੜਾਂ ਬਣਾ ਲਈਆਂ ਸਨ। ਪਹਿਲੀ ਪਾਰੀ ਵਿੱਚ 97 ਦੌੜਾਂ ’ਤੇ ਆਊਟ ਹੋਣ ਵਾਲੇ ਕੋਹਲੀ ਨੇ ਸੈਂਕੜਾ ਮਾਰਿਆ। ਉਸ ਨੂੰ ਕ੍ਰਿਸ ਵੌਕਸ ਨੇ ਐਲਬੀਡਬਲਯੂ ਕੀਤਾ। ਰਿਸ਼ਭ ਪੰਤ ਇੱਕ ਦੌੜ ਹੀ ਬਣਾ ਸਕਿਆ।

VIA PUNJAB