ਵੰਦੇ ਭਾਰਤ ਟ੍ਰੇਨ ਲਾਂਚ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ਵੰਦੇ ਭਾਰਤ ਅੱਜ ਲਾਂਚ ਹੋ ਗਈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਇਸ ਨੂੰ ਹਰੀ ਝੰਡੀ ਦਿਖਾਈ| ਵੰਦੇ ਭਾਰਤ ਜਿਸ ਦਾ ਨਾਮ ਟੀ18 ਵੀ ਹੈ ਅਤੇ ਇਹ ਦਿੱਲੀ ਤੋਂ ਵਾਰਾਣਸੀ ਵਿਚਕਾਰ ਚੱਲੇਗੀ| ਇਸ ਦੀ ਟਾਪ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ| ਟ੍ਰੇਨ ਆਪਣੇ ਸਫਰ ਦੌਰਾਨ ਕਾਨਪੁਰ ਅਤੇ ਪ੍ਰਯਾਗਰਾਜ ਸਟੇਸ਼ਨ ਤੇ ਵੀ ਰੁਕੇਗੀ| ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਵਾਰਾਣਸੀ ਲਈ ਰਵਾਨਾ ਕੀਤਾ| ਟ੍ਰੇਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟ੍ਰੇਨ ਦਾ ਦੌਰਾ ਕੀਤਾ, ਜਿਸ ਦੌਰਾਨ ਅਧਿਕਾਰੀਆਂ ਨੇ ਟ੍ਰੇਨ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ|ਇਸ ਦੌਰਾਨ ਮੋਦੀ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਬਿਜਲੀ ਨਾਲ ਚੱਲਣ ਵਾਲੀ ਇਸ ਟ੍ਰੇਨ ਦੇ ਕਾਫੀ ਫਾਇਦੇ ਹੋਣਗੇ| ਇਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਡੀਜ਼ਲ ਤੇ ਹੋਣ ਵਾਲਾ ਖਰਚਾ ਵੀ ਬਚੇਗਾ| ਇਸ ਟ੍ਰੇਨ ਕਾਰਨ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ| ਮੋਦੀ ਨੇ ਦੱਸਿਆ ਕਿ ਬੀਤੇ ਸਾਲਾਂ ਵਿਚ ਰੇਲਵੇ ਨੇ ਮੇਕ ਇਨ ਇੰਡੀਆ ਦੇ ਤਹਿਤ ਕਾਫੀ ਤਰੱਕੀ ਕੀਤੀ ਹੈ| ਟਰੇਨ ਸਵੇਰੇ 6 ਵਜੇ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 2 ਵਜੇ ਵਾਰਾਨਸੀ ਪਹੁੰਚੇਗੀ| ਸੋਮਵਾਰ ਅਤੇ ਵੀਰਵਾਰ ਛੱਡ ਕੇ ਟਰੇਨ ਹਫਤੇ ਵਿਚ 5 ਦਿਨ ਚਲੇਗੀ| ਇਹ ਟਰੇਨ ਪੂਰੀ ਏਅਰ ਕੰਡੀਸ਼ਨ ਹੋਵੇਗੀ, ਜੋ ਕਿ 8 ਘੰਟੇ ਵਿੱਚ ਯਾਤਰਾ ਪੂਰੀ ਕਰੇਗੀ| ਟਰੇਨ ਕਾਨਪੁਰ ਅਤੇ ਪ੍ਰਯਾਗਰਾਜ ਦੋ ਸਟੇਸ਼ਨਾਂ ਤੇ ਹੀ ਰੁਕੇਗੀ| ਦਿੱਲੀ ਤੋਂ ਵਾਰਾਨਸੀ ਜਾਣ ਲਈ ਏਅਰ ਕੰਡੀਸ਼ਨ ਕੁਰਸੀ ਦੀ ਟਿਕਟ ਦਾ ਕਿਰਾਇਆ 1760 ਰੁਪਏ ਹੈ ਅਤੇ ਐਕਜੀਕਿਊੁਟਿਵ (ਕਾਰਜਕਾਰੀ) ਸ਼੍ਰੇਣੀ ਦਾ ਕਿਰਾਇਆ 3310 ਰੁਪਏ ਹੈ| ਕਿਰਾਏ ਵਿਚ ਖਾਣ-ਪੀਣ ਦਾ ਚਾਰਜ ਵੀ ਸ਼ਾਮਲ ਹੈ| ਇੱਥੇ ਦੱਸ ਦੇਈਏ ਕਿ ਵੰਦੇ ਭਾਰਤ ਐਕਸਪ੍ਰੈਸ ਦਾ ਨਿਰਮਾਣ ‘ਮੇਕ ਇਨ ਇੰਡੀਆ’ ਦੀ ਪਹਿਲ ਤਹਿਤ ਚੇਨਈ ਵਿਚ ਇੰਡੀਅਨ ਕੋਚ ਫੈਕਟਰੀ ਵਿਚ ਕੀਤਾ ਗਿਆ ਹੈ|

VIA PUNJAB