- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਰਾਟ-ਜਸਪ੍ਰੀਤ ਨੂੰ ਸਾਂਝੇ ਤੌਰ ਤੇ ‘ਸਪੋਰਟਸ ਆਫ ਦਿ ਈਅਰ’ ਨਾਲ ਸਨਮਾਨਿਤ ਕੀਤਾ
ਨਵੀਂ ਦਿੱਲੀ – ਖੇਡ ਮੈਗਜ਼ੀਨ ਸਪੋਰਟਸਟਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਂਝੇ ਤੌਰ ਤੇ ‘ਸਪੋਰਟਸ ਆਫ ਦਿ ਈਅਰ’ ਦੇ ਐਵਾਰਡ ਨਾਲ ਸਨਮਾਨਤ ਕੀਤਾ ਹੈ| ਸ਼ੇਨ ਵਾਰਨ ਨੇ ਵਿਰਾਟ ਕੋਹਲੀ ਅਤੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਸ਼ਸ਼ਾਂਕ ਮਨੋਹਰ ਨੇ ਬੁਮਰਾਹ ਨੂੰ ਇਹ ਵਕਾਰੀ ਐਵਾਰਡ ਦਿੱਤਾ ਅਤੇ ਭਵਿੱਖ ਲਈ ਦੋਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ| ਇਹ ਐਵਾਰਡ ਭਾਰਤੀ ਖੇਡ ਦੇ ਖੇਤਰ ਵਿੱਚ ਅਣਸੁਣੀ ਕਹਾਣੀਆਂ, ਸਫਲਤਾਵਾਂ ਅਤੇ ਧਾਕੜ ਖਿਡਾਰੀਆਂ ਦੇ ਸੰਘਰਸ਼ ਨੂੰ ਦਿਖਾਉਣ ਲਈ ਦਿੱਤਾ ਜਾਂਦਾ ਹੈ| ਵਿਰਾਟ ਕੋਹਲੀ ਤੋਂ ਪਹਿਲਾਂ ਇਹ ਐਵਾਰਡ ਸਚਿਨ ਤੇਂਦੁਲਕਰ, ਵਿਸ਼ਵਨਾਥਨ ਆਨੰਦ ਅਤੇ ਲਿਏਂਡਰ ਪੇਸ ਜਿਹੇ ਧਾਕੜਾਂ ਨੂੰ ਮਿਲ ਚੁੱਕਿਆ ਹੈ | ਐਵਾਰਡ ਚੋਣ ਕਮੇਟੀ ਵਿੱਚ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ, ਐਮ.ਐਸ. ਸੋਮਾਇਆ, ਅੰਜੂ ਬਾਬੀ ਜਾਰਜ, ਅੰਜਲੀ ਭਾਗਵਤ ਅਤੇ ‘ਦਿ ਹਿੰਦੂ ਗਰੁੱਪ ਪਬਲੀਸ਼ਿੰਗ’ ਦੇ ਚੇਅਰਮੈਨ ਐੱਨ. ਰਾਮ ਸ਼ਾਮਲ ਸਨ| ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਭਾਰਤ ਨੇ ਪਹਿਲੀ ਵਾਰ ਆਸਟਰੇਲੀਆ ਦੀ ਧਰਤੀ ਤੇ ਟੈਸਟ ਸੀਰੀਜ਼ ਜਿੱਤੀ ਹੈ| ਸ਼ੇਨ ਵਾਰਨ ਨੇ ਵਿਰਾਟ ਕੋਹਲੀ ਨੂੰ ਐਵਾਰਡ ਦਿੰਦੇ ਹੋਏ ਕਿਹਾ, ”ਵਿਰਾਟ ਵਿਸ਼ਵ ਲਈ ਇਕ ਪ੍ਰੇਰਣਾਦਾਇਕ ਕ੍ਰਿਕਟਰ ਹਨ| ਉਹ ਉਹੀ ਕਰਦੇ ਹਨ ਜੋ ਉਨ੍ਹਾਂ ਦਾ ਦਿਲ ਕਹਿੰਦਾ ਹੈ ਅਤੇ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਹਨ| ਇਸ ਐਵਾਰਡ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਲਈ ਵੱਧ ਤੋਂ ਵੱਧ ਸਫਲਤਾ ਦੀ ਕਾਮਨਾ ਕਰਦਾ ਹਾਂ|” ਵਿਰਾਟ ਕੋਹਲੀ ਨੇ ਸਾਲ 2018 ਵਿੱਚ 12 ਟੈਸਟ ਮੈਚਾਂ ਵਿੱਚ 4 ਸੈਂਕੜੇ ਅਤੇ 5 ਅਰਧ ਸੈਂਕੜੇ ਬਣਾਏ| ਜਦਕਿ ਇਸ ਸਾਲ ਵਨ ਡੇ ਵਿੱਚ 133.5 ਦੀ ਔਸਤ ਨਾਲ 1202 ਦੌੜਾਂ ਬਣਾਈਆਂ| ਦੂਜੇ ਪਾਸੇ ਜਸਪ੍ਰੀਤ ਬੁਮਰਾਹ ਨੇ 2018 ਵਿੱਚ ਹੀ ਦੱਖਣੀ ਅਫਰੀਕਾ ਦੌਰੇ ਤੋਂ ਆਪਣੇ ਟੈਸਟ ਕੈਰੀਅਰ ਦਾ ਆਗਾਜ਼ ਕੀਤਾ ਅਤੇ 10 ਮੈਚਾਂ ਵਿੱਚ 49 ਵਿਕਟਾਂ ਹਾਸਲ ਕੀਤੀਆਂ ਜਿਸ ਵਿੱਚ ਤਿੰਨ ਵਾਰ ਪਾਰੀ ਵਿੱਚ 5 ਵਿਕਟਾਂ ਲਈਆਂ| ਉਨ੍ਹਾਂ ਨੇ ਇਸ ਸਾਲ 13 ਵਨ ਡੇ ਮੈਚਾਂ ਵਿੱਚ 3.62 ਦੀ ਇਕਨਾਮੀ ਰੇਟ ਨਾਲ 22 ਵਿਕਟਾਂ ਝਟਕਾਈਆਂ| ਇਹ 2018 ਵਿੱਚ ਕਿਸੇ ਵੀ ਗੇਂਦਬਾਜ਼ ਵੱਲੋਂ ਵਨ ਡੇ ਵਿੱਚ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ|


