- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਕ੍ਰਿਸਮਸ ਮਨਾ ਰਹੇ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ
ਵਾਸ਼ਿੰਗਟਨ – ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਅਮਰੀਕਾ ਦੇ ਕੌਲੀਏਰਵਿਲੇ ਦੇ ਇਕ ਘਰ ਵਿਚ ਲੱਗੀ ਅੱਗ ਵਿਚ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੌਲੀਏਰਵਿਲੇ ਦੀ ਇਕ ਮਹਿਲਾ ਕਾਰੀ ਕੌਡ੍ਰੀਟ ਦੇ ਇਲਾਵਾ ਨਾਇਕ ਪਰਿਵਾਰ ਦੇ 17 ਸਾਲਾ ਸ਼ੇਰਾਨ , 15 ਸਾਲਾ ਜੌਏ ਅਤੇ 14 ਸਾਲਾ ਆਰੋਨ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਤ 11 ਵਜੇ ਦੇ ਕਰੀਬ ਕੌਡ੍ਰੀਟ ਦੇ ਘਰ ਵਿਚ ਅੱਗ ਲੱਗ ਗਈ। ਕੌਡ੍ਰੀਟ ਪਰਿਵਾਰ ਇੱਥੇ ਇਕ ਅਕੈਡਮੀ ਵਿਚ ਪੜ੍ਹਨ ਵਾਲੇ ਤਿੰਨ ਬੱਚਿਆਂ ਨਾਲ ਕ੍ਰਿਸਮਸ ਦਾ ਤਿਓਹਾਰ ਮਨਾ ਰਿਹਾ ਸੀ। ਕਾਲਰੀਵਿਲੇ ਬਾਈਬਲ ਚਰਚ ਨੇ ਇਕ ਬਿਆਨ ਵਿਚ ਕਿਹਾ ਕਿ ਨਾਇਕ ਪਰਿਵਾਰ ਭਾਰਤ ਵਿਚ ਮਿਸ਼ਨਰੀ ਹੈ, ਜਿਨ੍ਹਾਂ ਨੂੰ ਸਾਡਾ ਚਰਚ ਸਮਰਥਨ ਕਰਦਾ ਹੈ। ਕੌਡ੍ਰੀਟ ਦੇ ਪਤੀ ਡੈਨੀ ਅਤੇ ਉਨ੍ਹਾਂ ਦਾ ਬੇਟਾ ਕੋਲ ਕਿਸੇ ਤਰ੍ਹਾਂ ਬਚਣ ਵਿਚ ਸਫਲ ਰਹੇ। ਦੋਹਾਂ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ। ਚਰਚ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਬੱਚਿਆਂ ਦਾ ਇਹ ਪਰਿਵਾਰ ਅਮਰੀਕਾ ਆਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਦੀ ਪਛਾਣ ਤੇਲੰਗਾਨਾ ਦੇ ਨਲਗੋਂਡਾ ਜ਼ਿਲੇ ਦੇ ਸ਼੍ਰੀਨਿਵਾਸ ਨਾਇਕ ਅਤੇ ਸੁਜਾਤਾ ਦੇ ਰੂਪ ਵਿਚ ਹੋਈ ਹੈ। ਸ਼੍ਰੀਨਿਵਾਸ ਨੇ ਅਮਰੀਕਾ ਵਿਚ ਪਾਦਰੀ ਦੇ ਰੂਪ ਵਿਚ ਕੰਮ ਕੀਤਾ ਸੀ ਅਤੇ ਉਹ ਪਿਛਲੇ ਸਾਲ ਨਲਗੋਂਡਾ ਪਰਤੇ ਸੀ। ਭਾਵੇਂਕਿ ਬੱਚੇ ਮਿਸੀਸਿਪੀ ਵਿਚ ਫ੍ਰੈਂਚ ਅਕੈਡਮੀ ਵਿਚ ਪੜ੍ਹਾਈ ਲਈ ਅਮਰੀਕਾ ਵਿਚ ਹੀ ਰੁੱਕ ਗਏ ਸਨ। ਬੱਚੇ ਕ੍ਰਿਸਮਸ ਦਾ ਤਿਓਹਾਰ ਮਨਾਉਣ ਲਈ ਕੌਡ੍ਰੀਟ ਦੇ ਘਰ ਗਏ ਸਨ।ਫਾਇਰ ਚੀਫ ਬਡੀ ਬਿਲਿੰਗਸ ਨੇ ਕਿਹਾ ਕਿ 23 ਦਸੰਬਰ ਦੀ ਰਾਤ 11 ਵਜੇ ਘਰ ਵਿਚ ਅੱਗ ਲੱਗ ਗਈ ਅਤੇ ਇਸ ਨੂੰ ਕੰਟਰੋਲ ਕਰਨ ਵਿਚ 20 ਤੋਂ 30 ਮਿੰਟ ਦਾ ਸਮਾਂ ਲੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅੱਗ ਬੁਝਾਊ ਕਰਮਚਾਰੀ ਪਹੁੰਚੇ ਉਦੋਂ ਘਰ ਵਿਚੋਂ ਕਾਫੀ ਧੂੰਆਂ ਨਿਕਲ ਰਿਹਾ ਸੀ। ਕਾਲਰੀਵਿਲੇ ਦੇ ਮੇਅਰ ਸਟੇਨ ਜੌਏਨਰ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।


