- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਚ ਮੁਹਿੰਮ ਦੇ ਤਹਿਤ ਇਕੱਠੇ ਕੀਤੇ ਗਏ 2000 ਹਥਿਆਰ
ਵਾਸ਼ਿੰਗਟਨ – ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿਚ ਪੁਲਸ ਨੇ ਹਿੰਸਕ ਘਟਨਾਵਾਂ ਵਿਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੇ ਤਹਿਤ ਪੁਲਸ ਹੁਣ ਤੱਕ ਕਰੀਬ 2000 ਹਥਿਆਰ ਇਕੱਠੇ ਕਰ ਚੁੱਕੀ ਹੈ। ਇਨ੍ਹਾਂ ਵਿਚ ਇਕ ਰਾਕੇਟ ਲਾਂਚਰ ਵੀ ਸ਼ਾਮਲ ਹੈ। ਇਸ 3 ਦਿਨੀਂ ਮੁਹਿੰਮ ਦਾ ਐਲਾਨ ਬੀਤੇ ਹਫਤੇ ਗੈਰ ਕਾਨੂੰਨੀ ਹਥਿਆਰਾਂ ਦੀ ਗਿਣਤੀ ਵਿਚ ਕਮੀ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਬਾਲਟੀਮੋਰ ਵਿਚ ਇਸ ਸਾਲ ਲਗਾਤਾਰ ਚੌਥੇ ਸਾਲ ਹੱਤਿਆਵਾਂ ਦੀ ਗਿਣਤੀ 300 ਦਾ ਅੰਕੜਾ ਪਾਰ ਕਰ ਚੁੱਕੀ ਹੈ। ਅਧਿਕਾਰੀਆਂ ਨੇ 1,860 ਹਥਿਆਰ ਇਕੱਠੇ ਕੀਤੇ ਹਨ। ਸ਼ਹਿਰ ਦੇ ਮੇਅਰ ਨੇ ਟਵੀਟ ਕੀਤਾ ਕਿ ਇਨ੍ਹਾਂ ਵਿਚ ਇਕ ਰਾਕੇਟ ਲਾਂਚਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਹਥਿਆਰਾਂ ਦੀ ਮੁੜ ਖਰੀਦ ਲਈ ਵੱਖ-ਵੱਖ ਕੀਮਤਾਂ ਤੈਅ ਕੀਤੀਆਂ ਹਨ, ਜਿਨ੍ਹਾਂ ਵਿਚ ਵੱਡੀ ਮੈਗਜ਼ੀਨ ਲਈ 25 ਡਾਲਰ, ਪਿਸਤੌਲ ਅਤੇ ਰਾਈਫਲ ਲਈ 100 ਡਾਲਰ ਅਤੇ ਸੈਮੀ ਆਟੋਮੈਟਿਕ ਰਾਈਫਲਾਂ ਲਈ 200 ਡਾਲਰ ਅਤੇ ਆਟੋਮੈਟਿਕ ਰਾਈਫਲਾਂ ਲਈ 500 ਡਾਲਰ ਦੀ ਰਾਸ਼ੀ ਤੈਅ ਕੀਤੀ ਗਈ ਹੈ।


