- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਗ੍ਰੀਨ ਕਾਰਡ ‘ਚ ਪ੍ਰਸਤਾਵਿਤ ਤਬਦੀਲੀ ਦਾ ਏਸ਼ੀਆਈ ਭਾਈਚਾਰੇ ਨੇ ਕੀਤਾ ਵਿਰੋਧ
ਵਾਸ਼ਿੰਗਟਨ – ਅਮਰੀਕਾ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਨੇ ‘ਸਰਕਾਰੀ ਮਦਦ’ ਦੀ ਪਰਿਭਾਸ਼ਾ ਵਿਚ ਤਬਦੀਲੀ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਕਦਮ ਦਾ ਨਵੇਂ ਲੀਗਲ ਇਮੀਗ੍ਰੈਂਟਾਂ ਖਾਸ ਤੌਰ ‘ਤੇ ਦੱਖਣੀ ਏਸ਼ੀਆ ਤੋਂ ਆਉਣ ਵਾਲੇ ਲੋਕਾਂ ‘ਤੇ ਬੁਰਾ ਅਸਰ ਪਵੇਗਾ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਵੱਲੋਂ ਪੇਸ਼ ਪ੍ਰਸਤਾਵ ਮੁਤਾਬਕ ‘ਸਰਕਾਰੀ ਮਦਦ’ ਦੀ ਪਰਿਭਾਸ਼ਾ ਵਿਚ ਕਿਸੇ ਪ੍ਰਵਾਸੀ ਨੂੰ ਉਦੋਂ ਸ਼ਾਮਲ ਕੀਤਾ ਜਾਵੇਗਾ, ਜਦੋਂ ਉਹ ਇਕ ਜਾਂ ਵੱਧ ਸਰਕਾਰੀ ਮਦਦ ਹਾਸਲ ਕਰਦਾ ਹੋਵੇ ਅਤੇ ਵਿਅਕਤੀ ਦੇ ਭਵਿੱਖ ਵਿਚ ਕਿਸੇ ਸਮੇਂ ਸਰਕਾਰੀ ਮਦਦ ਪਾਉਣ ਦੀ ਸੰਭਾਵਨਾ ਹੋਵੇ। ਪ੍ਰਸਤਾਵਿਤ ਤਬਦੀਲੀਆਂ ‘ਸਰਕਾਰੀ ਮਦਦ’ ਨਿਯਮ ਦੇ ਡਰਾਫਟ ਦਾ ਹਿੱਸਾ ਹਨ। ਇਸ ਦੇ ਤਹਿਤ ਜੇ ਪ੍ਰਵਾਸੀਆਂ ਨੇ ਪਹਿਲਾਂ ਕੋਈ ਸਰਕਾਰੀ ਮਦਦ ਲਈ ਹੈ ਜਾਂ ਭਵਿੱਖ ਵਿਚ ਉਨ੍ਹਾਂ ਨੂੰ ਅਜਿਹੀ ਕੋਈ ਮਦਦ ਮਿਲਣ ਦੀ ਸੰਭਾਵਨਾ ਹੈ ਤਾਂ ਉਨ੍ਹਾਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ।


