ਕੋਸਟਾ ਰੀਕਾ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਤੀਬਰਤਾ ਰਹੀ 6.0

ਪਨਾਮਾ – ਦੱਖਣੀ ਕੋਸਟਾ ਰੀਕਾ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਪਰ ਇਸ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅਮਰੀਕੀ ਮੌਸਮ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਨਾਮਾ ਦੀ ਸਰਹੱਦ ਨਾਲ ਲੱਗਦੇ ਕੋਸਟਾ ਰੀਕਾ ‘ਚ ਸ਼ਾਮ ਦੇ 5.22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਇਸ ਦੀ ਜ਼ਮੀਨ ‘ਚ ਗਹਿਰਾਈ 12 ਮੀਲ ਤਕ ਰਹੀ। ਭੂਚਾਲ ਦੇ ਤੇਜ਼ ਝਟਕਿਆਂ ਦੇ ਬਾਵਜੂਦ ਇੱਥੇ ਕੋਈ ਨੁਕਸਾਨ ਨਹੀਂ ਹੋਇਆ। ਉਂਝ ਕੁੱਝ ਇਲਾਕਿਆਂ ‘ਚ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪੁੱਜਾ ਅਤੇ ਕੁੱਝ ਸਮੇਂ ਤਕ ਬਿਜਲੀ ਬੰਦ ਰਹੀ।

VIA PUNJAB