- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਤੂਫਾਨ ਕਾਰਨ ਕਈ ਉਡਾਣਾਂ ਰੱਦ, ਲੋਕ ਪਰੇਸ਼ਾਨ
ਵਾਸ਼ਿੰਗਟਨ – ਅਮਰੀਕਾ ਦੇ ਮੱਧ ਭਾਗ ਵਿਚ ਸਰਦੀਆਂ ਵਿਚ ਆਉਣ ਵਾਲੇ ਇਕ ਸ਼ਕਤੀਸ਼ਾਲੀ ਤੂਫਾਨ ਦੇ ਲੰਘਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ| ਦੇਸ਼ ਭਰ ਵਿਚ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਹਜ਼ਾਰਾਂ ਉਡਾਣਾਂ ਵਿਚ ਦੇਰੀ ਹੋਈ| ਇਸ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਰਹੇ ਯਾਤਰੀ ਪਰੇਸ਼ਾਨ ਹੋਏ| ਉਡਾਣਾਂ ਦੀ ਨਿਗਰਾਨੀ ਰੱਖਣ ਵਾਲੀ ਵੈਬਸਾਈਟ ਫਲਾਈਟਅਵੇਯਰ ਮੁਤਾਬਕ 6,500 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ ਅਤੇ ਕਰੀਬ 800 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ| ਦੇਸ਼ ਦੇ ਉੱਤਰੀ ਅਤੇ ਮੱਧ ਮੈਦਾਨੀ ਭਾਗਾਂ ਵਿਚ ਮੀਂਹ, ਬਰਫਬਾਰੀ ਅਤੇ ਤੇਜ਼ ਹਵਾਵਾਂ ਕਾਰਨ ਵੀ ਸੜਕ ਮਾਰਗ ਰਾਹੀ ਯਾਤਰਾ ਕਰਨਾ ਖਤਰਨਾਕ ਸਾਬਤ ਹੋ ਰਿਹਾ ਹੈ| ਕੁਝ ਇਲਾਕਿਆਂ ਵਿਚ ਅੱਜ ਤੂਫਾਨ ਦੇ ਕਮਜ਼ੋਰ ਪੈਣ ਤੋਂ ਪਹਿਲਾਂ ਇਕ ਫੁੱਟ ਤੋਂ ਵੱਧ ਦੀ ਬਰਫ ਦੇਖੀ ਗਈ| ਅਧਿਕਾਰੀਆਂ ਨੇ ਨੇਬਾਰਸਕਾ ਦੇ ਕੁਝ ਹਿੱਸਿਆਂ ਵਿਚ ਰੋਸ਼ਨੀ ਬਹੁਤ ਘੱਟ ਹੋਣ ਦੀ ਜਾਣਕਾਰੀ ਦਿੱਤੀ ਅਤੇ ਇਕ ਕੌਮਾਂਤਰੀ ਸੜਕ ਨੂੰ ਬੰਦ ਕਰ ਦਿੱਤਾ| ਨੌਰਥ ਡਕੋਟਾ ਨੇ ਸੂਬੇ ਦੇ ਪੂਰਬੀ ਹਿੱਸੇ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ| ਮੌਸਮ ਅਜਿਹੇ ਸਮੇਂ ਵਿਚ ਖਰਾਬ ਹੋਇਆ ਹੈ ਜਦੋਂ ਕਈ ਅਮਰੀਕੀ ਨਾਗਰਿਕ ਕ੍ਰਿਸਮਸ ਦੀਆਂ ਛੁੱਟੀਆਂ ਲਈ ਯਾਤਰਾ ਕਰ ਰਹੇ ਹਨ| ਇਸ ਜਗ੍ਹਾ ਤੇ ਫਸੇ ਯਾਤਰੀ ਡੇਨਿਸ ਨਾਇਟ ਨੇ ਕਿਹਾ,”ਸਾਡੀਆਂ ਕ੍ਰਿਸਮਸ ਦੀਆਂ ਛੁੱਟੀਆਂ ਬਰਬਾਦ ਹੋ ਗਈਆਂ|”


