- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਚੂਹਿਆਂ ਅੱਗੇ ਲਾਚਾਰ, ਵ੍ਹਾਈਟ ਹਾਊਸ ਵੀ ਪਰੇਸ਼ਾਨ
ਵਾਸ਼ਿੰਗਟਨ – ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਚੂਹਿਆਂ ਦੀ ਪਰੇਸ਼ਾਨੀ ਨਾਲ ਨਜਿੱਠ ਰਿਹਾ ਹੈ| ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਚੂਹਿਆਂ ਨੂੰ ਹਰ ਪਾਸੇ ਦੇਖਿਆ ਜਾ ਸਕਦਾ ਹੈ| ਚੂਹਿਆਂ ਨੂੰ ਵਾਸ਼ਿੰਗਟਨ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਅਤੇ ਖਾਣੇ ਦੀ ਭਾਲ ਵਿੱਚ ਕੂੜੇਦਾਨ ਦੇ ਆਲੇ-ਦੁਆਲੇ ਮੰਡਰਾਉਂਦੇ ਦੇਖਿਆ ਜਾਣਾ ਇਕ ਆਮ ਗੱਲ ਹੈ| ਵਾਸ਼ਿੰਗਟਨ ਡੀ. ਸੀ. ਵਿੱਚ ਔਸਤਨ ਹਰ 5 ਫੁੱਟ ਦੀ ਦੂਰੀ ਤੇ ਇਕ ਚੂਹਾ ਦਿਖਾਈ ਦਿੰਦਾ ਹੈ| ਚੂਹੇ ਖਾਣੇ ਦੀ ਭਾਲ ਵਿੱਚ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਨਿਕਲ ਜਾਂਦੇ ਹਨ| ਹੁਣ ਇਹ ਚੂਹੇ ਵ੍ਹਾਈਟ ਹਾਊਸ ਦੇ ਕੰਪਲੈਕਸ ਤੱਕ ਪਹੁੰਚ ਚੁੱਕੇ ਹਨ| ਇਹ ਦੂਜਾ ਮੌਕਾ ਹੈ ਜਦੋਂ ਅਮਰੀਕਾ ਵਿੱਚ ਚੂਹਿਆਂ ਦੀ ਚਰਚਾ ਹੈ| ਇਸ ਤੋਂ ਪਹਿਲਾਂ ਸਾਲ 2015 ਵਿੱਚ ਨਿਊਯਾਰਕ ਸ਼ਹਿਰ ਦੀ ਭੀੜ ਭਰੀ ਸੜਕ ਤੇ ਲੋਕਾਂ ਨੇ ਚੂਹੇ ਨੂੰ ਪਿੱਜ਼ਾ ਖਾਂਦੇ ਹੋਏ ਦੇਖਿਆ ਸੀ| ਉਸ ਸਮੇਂ ਇਸ ਘਟਨਾ ਦੀ ਕਾਫੀ ਚਰਚਾ ਹੋਈ ਸੀ| ਲੋਕਾਂ ਨੇ ਇਸ ਨੂੰ ਪਿੱਜ਼ਾ ਰੈਟ ਦਾ ਨਾਂ ਦਿੱਤਾ ਸੀ| ਦੱਸ ਦਈਏ ਕਿ ਡੀ. ਸੀ. ਦਾ ਹੈਲਥ ਡਿਪਾਰਟਮੈਂਟ ਚੂਹਿਆਂ ਨਾਲ ਨਜਿੱਠਣ ਲਈ ਕਾਫੀ ਵੱਡੀ ਰਕਮ ਖਰਚ ਕਰਦਾ ਹੈ ਪਰ ਇਸ ਦੇ ਬਾਵਜੂਦ ਚੂਹਿਆਂ ਤੇ ਕਾਬੂ ਨਹੀਂ ਪਾਇਆ ਜਾ ਰਿਹਾ| ਅਜਿਹਾ ਲੱਗਦਾ ਹੈ ਕਿ ਚੂਹਿਆਂ ਨਾਲ ਨਜਿੱਠਣ ਲਈ ਅਮਰੀਕਾ ਨੂੰ ਕੋਈ ਰਣਨੀਤੀ ਬਣਾਉਣੀ ਪਵੇਗੀ|


