ਅਮਰੀਕਾ ਨੇ ਅਫਗਾਨ ਤੇ ਪਾਕਿ ਵਾਲੀ ਮਦਦ ਰਾਸ਼ੀ ਲਗਾਈ ਕੰਧ ਨਿਰਮਾਣ ਚ

ਅਮਰੀਕੀ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਹਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਦੇ ਨਿਰਮਾਣ ਵਿਚ ਮਦਦ ਲਈ ਕਰੀਬ ਡੇਢ ਅਰਬ ਡਾਲਰ ਦਾ ਫੰਡ ਭੇਜ ਰਿਹਾ ਹੈ। ਇਸ ਰਾਸ਼ੀ ਅਸਲ ਵਿਚ ਅਫਗਾਨਿਸਤਾਨ ਸੁਰੱਖਿਆ ਬਲਾਂ ਅਤੇ ਪਾਕਿਸਤਾਨ ਫੌਜ ਨੂੰ ਭੇਜੀ ਜਾਣੀ ਸੀ। ਸ਼ਾਨਹਨ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਅਸੀਂ ਡੇਢ ਅਰਬ ਡਾਲਰ ਦੀ ਰਾਸ਼ੀ 120 ਮੀਲ ਲੰਬੀ ਸਰਹੱਦੀ ਕੰਧ ਦੇ ਨਿਰਮਾਣ ਵਿਚ ਲਗਾਉਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਫੰਡ ਕਈ ਸਰੋਤਾਂ ਤੋਂ ਮਿਲ ਕੇ ਬਣਿਆ ਹੈ ਜਿਸ ਵਿਚ ਪਿਛਲੇ ਸਾਲ ਦਾ ਬਚਿਆ ਹੋਇਆ ਫੰਡ, ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਅਤੇ ਕਈ ਇਕਰਾਰਨਾਮਿਆਂ ਵਿਚ ਘੱਟ ਕੀਤੀ ਗਈ ਲਾਗਤ ਸ਼ਾਮਲ ਹੈ। ਇਸ ਵਿਚ 60 ਕਰੋੜ ਡਾਲਰ ਤੋਂ ਵੱਧ ਰਾਸ਼ੀ ਅਫਗਾਨ ਸੁਰੱਖਿਆ ਬਲਾਂ ਦੇ ਖਾਤੇ ਤੋਂ ਆਈ ਹੈ।

VIA PUNJAB