- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਨੇ ਈਰਾਨ ਦੇ ਪੈਟ੍ਰੋਕੈਮੀਕਲ ਗਰੁੱਪ ਤੇ ਲਗਾਈ ਰੋਕ
ਅਮਰੀਕਾ ਨੇ ਈਰਾਨ ਦੇ ਫੌਜ ਰੈਵੋਲਿਊਸ਼ਨਰੀ ਗਾਰਡਸ ਨਾਲ ਸਬੰਧ ਰੱਖਣ ਨੂੰ ਲੈ ਕੇ ਪੈਟ੍ਰੋਕੈਮੀਕਲ ਗਰੁੱਪ ਪੀ. ਜੀ. ਪੀ. ਆਈ. ਸੀ. ‘ਤੇ ਆਰਥਿਕ ਰੋਕ ਲਗਾ ਦਿੱਤੀ ਹੈ। ਅਮਰੀਕਾ ਦੇ ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਪੀ. ਜੀ. ਪੀ. ਆਈ. ਸੀ. ‘ਤੇ ਰੋਕ ਲਗਾਉਣ ਦਾ ਟੀਚਾ ਈਰਾਨ ਦੇ ਸਭ ਤੋਂ ਵੱਡੇ ਤੇ ਸਭ ਤੋਂ ਲਾਭਕਾਰੀ ਪੈਟ੍ਰੋਕੈਮੀਕਲ ਗਰੁੱਪ ਦੀ ਵਿੱਤੀ ਸਥਿਤੀ ਨੂੰ ਖਰਾਬ ਕਰਨਾ ਹੈ।ਇਹ ਰੋਕ ਗਰੁੱਪ ਨਾਲ ਜੁੜੀਆਂ 39 ਹੋਰ ਛੋਟੀਆਂ ਕੰਪਨੀਆਂ ਅਤੇ ਵਿਦੇਸ਼ਾਂ ‘ਚ ਉਸ ਦੇ ਕਾਰੋਬਾਰ ‘ਤੇ ਵੀ ਲਾਗੂ ਹੋਵੇਗੀ। ਇਹ ਰੋਕ ਬ੍ਰਿਟੇਨ ਦੀ ਕੰਪਨੀ ਐੱਨ. ਪੀ. ਸੀ. ਕੌਮਾਂਤਰੀ ਅਤੇ ਫਿਲੀਪਨ ਦੀ ਐੱਨ. ਪੀ. ਸੀ. ਅਲਾਇੰਸ ਕਾਰਪੋਰੇਸ਼ਨ ‘ਤੇ ਵੀ ਲਾਗੂ ਹੋਵੇਗੀ ਕਿਉਂਕਿ ਦੋਵੇਂ ਪੀ. ਜੀ. ਪੀ. ਆਈ. ਸੀ. ਨਾਲ ਜੁੜੀਆਂ ਹੋਈਆਂ ਹਨ।


