ਅਮਰੀਕਾ ਨੇ ਲਸ਼ਕਰ-ਏ-ਤਾਇਬਾ ਦੇ ਅਬਦੁਲ ਰਹਿਮਾਨ ਨੂੰ ਵਿਸ਼ਵ ਅੱਤਵਾਦੀ ਐਲਾਨਿਆ

ਵਾਸ਼ਿੰਗਟਨ – ਅਮਰੀਕਾ ਨੇ ਲਸ਼ਕਰ-ਏ-ਤਾਇਬਾ ਕਮਾਂਡਰ ਅਬਦੁਲ ਰਹਿਮਾਨ ਹੁਣ ਤਕ ਜੰਮੂ ਖੇਤਰ ‘ਚ ਅੱਤਵਾਦੀ ਸੰਗਠਨ ਦਾ ਵਿਭਾਗੀ ਕਮਾਂਡਰ ਸੀ। ਅਬਦੁਲ ਰਹਿਮਾਨ ਲੰਬੇ ਸਮੇਂ ਤੋਂ ਲਸ਼ਕਰ-ਏ-ਤਾਇਬਾ ਦਾ ਮੈਂਬਰ ਹੈ ਤੇ 1997 ਤੋਂ 2001 ਵਿਚਾਲੇ ਭਾਰਤ ‘ਚ ਲਸ਼ਕਰ-ਏ-ਤਾਇਬਾ ਦੇ ਹਮਲਿਆਂ ਲਈ ਉਸ ਦਾ ਮੁੱਖ ਸੰਚਾਲਕ ਸੀ। ਲਸ਼ਕਰ-ਏ-ਤਾਇਬਾ ਅਮਰੀਕਾ ਦੀ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਸੂਚੀ ‘ਚ ਸ਼ਾਮਲ ਹੈ। ਬ੍ਰਿਟਿਸ਼ ਬਲਾਂ ਨੇ 2004 ‘ਚ ਇਰਾਕ ‘ਚ ਕਮਾਂਡਰ ਨੂੰ ਫੜ੍ਹ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਇਰਾਕ ਤੇ ਅਫਗਾਨਿਸਤਾਨ ‘ਚ ਅਮਰੀਕੀ ਹਿਰਾਸਤ ‘ਚ ਰੱਖਿਆ ਗਿਆ ਤੇ 2014 ‘ਚ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ। ਪਾਕਿਸਤਾਨ ‘ਚ ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ ਕਮਾਂਡਰ ਮੁੜ ਲਸ਼ਕਰ-ਏ-ਤਾਇਬਾ ਲਈ ਕੰਮ ਕਰਨ ਲੱਗਾ। ਉਹ 2016 ‘ਚ ਜੰਮੂ ਖੇਤਰ ਲਈ ਲਸ਼ਕਰ-ਏ-ਤਾਇਬਾ ਦਾ ਵਿਭਾਗੀ ਕਮਾਂਡਰ ਸੀ। 2018 ਦੀ ਸ਼ੁਰੂਆਤ ਤਕ ਉਹ ਅੱਤਵਾਦੀ ਸੰਗਠਨ ‘ਚ ਸੀਨੀਅਰ ਕਮਾਂਡਰ ਬਣਿਆ ਹੋਇਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਵਿਸ਼ੇਸ਼ ਵਿਸ਼ਵ ਅੱਤਵਾਦੀ ਸੰਗਠਨ ‘ਚ ਸੀਨੀਅਰ ਕਮਾਂਡਰ ਬਣਿਆ ਹੋਇਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਵਿਸ਼ੇਸ਼ ਵਿਸ਼ਵ ਅੱਤਵਾਦੀ ਕਰਾਰ ਦੇਣ ਦਾ ਟੀਚਾ ਕਮਾਂਡਰ ਨੂੰ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਤੇ ਉਸ ਨੂੰ ਅੰਜਾਮ ਦੇਣ ਲਈ ਜ਼ਰੂਰੀ ਸਰੋਤਾ ਤੋਂ ਵਾਂਝਾ ਕਰਨਾ ਹੈ।

VIA PUNJAB