ਪਾਕਿਸਤਾਨ ਨੂੰ ਆਈ.ਐਮ.ਐਫ. ਦੇ ਬੇਲ ਆਊਟ ਪੈਕੇਜ ‘ਤੇ ਹੰਗਾਮਾ, ਅਮਰੀਕਾ ਨੇ ਦਿੱਤੀ ਚਿਤਾਵਨੀ

ਵਾਸ਼ਿੰਗਟਨ – ਪਾਕਿਸਤਾਨ ਦੇ ਆਰਥਿਕ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਲੜਖੜਾਉਂਦੀ ਅਰਥਵਿਵਸਥਾ ਨੂੰ ਸੁਧਾਰਣ ਲਈ ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਤੋਂ ਬੇਲਆਊਟ ਪੈਕੇਜ ਲੈਣ ਦੀ ਚਰਚਾ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਦੇ ਖਿਲਾਫ ਚਿਤਾਵਨੀ ਦਿੱਤੀ ਹੈ। ਮਾਈਕ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਚੀਨੀ ਕਰਜ਼ਦਾਤਾਵਾਂ ਦਾ ਲੋਨ ਚੁਕਾਉਣ ਲਈ ਫੰਡ ਨਹੀਂ ਦਿੱਤੀ ਜਾਣਾ ਚਾਹੀਦਾ। ਆਈ.ਐਮ.ਐਫ. ਵਲੋਂ ਇਹ ਗਲਤੀ ਨਹੀਂ ਕੀਤੀ ਜਾਣੀ ਚਾਹੀਦੀ। ਮਾਈਕ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਅਮਰੀਕਾ ਇਸ ‘ਤੇ ਨਜ਼ਰ ਰੱਖ ਰਿਹਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖਾਨ ਦੀ ਅਗਵਾਈ ਵਿਚ ਬਣਨ ਵਾਲੀ ਨਵੀਂ ਸਰਕਾਰ ਦਾ ਰੁਖ ਕੀ ਹੋਵੇਗਾ। ਨਾਲ ਹੀ ਉਨ੍ਹਾਂ ਨੇ ਯਾਦ ਕਰਵਾਇਆ ਕਿ ਪਾਕਿਸਤਾਨ ਨੂੰ ਬੇਲ ਆਊਟ ਰਾਹੀਂ ਚੀਨ ਨੂੰ ਲੋਨ ਦੀ ਬਕਾਇਆ ਰਾਸ਼ੀ ਦੇਣ ਦੀ ਲੋੜ ਨਹੀਂ ਹੈ।ਪਾਕਿਸਤਾਨੀ ਫਾਈਨੈਂਸ ਅਧਿਕਾਰੀਆਂ ਨੇ ਆਈ.ਐਮ.ਐਫ. ਤੋਂ 12 ਅਰਬ ਡਾਲਰ ਦਾ ਬੇਲਆਊਟ ਪੈਕੇਜ ਲੈਣ ਵਰਗੇ ਬਦਲ ਦਿੱਤੇ ਗਏ ਹਨ। ਆਪਣੇ ਘੱਟਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਥਿਰ ਕਰਨ ਲਈ ਪਾਕਿਸਤਾਨ ਨੂੰ ਇਕ ਅਰਬ ਡਾਲਰ ਦੇ ਲੋਨ ਦੀ ਲੋੜ ਹੈ। ਪਾਕਿ ਇੰਫਰਾਸਟਰੱਕਚਰ ਪ੍ਰਾਜੈਕਟਸ ਲਈ ਚੀਨ ਅਤੇ ਉਸ ਦੇ ਬੈਂਕਾਂ ਤੋਂ 5 ਅਰਬ ਡਾਲਰ ਕਰਜ਼ਾ ਲੈ ਚੁੱਕਾ ਹੈ।

VIA PUNJAB